ਚੰਡੀਗੜ੍ਹ: ਮੌਲੀਜਾਗਰਾਂ ਸਥਿਤ ਰੇਲਵੇ ਖੇਤਰ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰਿਆਂ ਨੂੰ ਪੁਲਿਸ ਨੇ ਦਬੋਚਿਆ ਹੈ। ਜਾਂਚ ਦੌਰਾਨ ਇਹ ਸਾਮ੍ਹਣੇ ਆਇਆ ਕਿ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੇਲਵੇ ਯਾਰਡ 'ਚ ਬਣਾਏ ਬੰਕਰ ਨੂੰ ਲੁਕਣ ਲਈ ਵਰਤਦੇ ਸਨ। ਲੁਟੇਰੇ ਰੇਲਵੇ ਸਟੇਸ਼ਨ 'ਤੇ 100 ਲੋਕਾਂ ਦੀ ਜੇਬ ਵੀ ਕੱਟ ਚੁੱਕੇ ਹਨ।


ਆਰੋਪੀਆਂ ਪਾਸੋਂ ਇੱਕ ਨਕਲੀ ਪਿਸਤੌਲ ਤੇ ਇੱਕ ਚਾਕੂ ਬਰਾਮਦ ਹੋਇਆ ਹੈ, ਜਿਸ ਨਾਲ ਉਹ ਲੁੱਟ ਦੀਆਂ ਵਾਰਦਾਤ ਦਿੰਦੇ ਸੀ। ਆਰੋਪੀ ਪੰਜ ਵਾਰਦਾਤਾਂ 'ਚ ਲੋਕਾਂ ਨੂੰ ਚਾਕੂ ਵੀ ਮਾਰ ਚੁੱਕੇ ਹਨ। ਇਨ੍ਹਾਂ ਪੰਜ ਲੁਟੇਰਿਆਂ 'ਚੋਂ ਤਿੰਨ ਲੁਟੇਰੇ ਨਾਬਾਲਿਗ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

ਪੁਲਿਸ ਮੁਤਾਬਕ 25 ਜਨਵਰੀ ਨੂੰ ਉਨ੍ਹਾਂ ਨੂੰ ਇੱਕ ਵਿਅਕਤੀ ਨੇ ਮੋਬਾਇਲ ਤੇ ਪਰਸ ਲੁਟੱਣ ਦੀ ਸ਼ਿਕਾਇਤ ਕਰਵਾਈ ਸੀ। ਜਿਸ ਦੀ ਜਾਂਚ ਦੌਰਾਨ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ।