ਚੰਡੀਗੜ੍ਹ: ਪੰਜਾਬ ਲੋਕ ਸੇਵਾ ਕਮਿਸ਼ਨ, ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ 'ਚ ਖੇਤੀਬਾੜੀ ਅਧਿਕਾਰੀ (ਸਮੂਹ-ਏ) ਦੀਆਂ 141 ਅਸਾਮੀਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਆਨਲਾਈਨ ਐਪਲੀਕੇਸ਼ਨ ਰਾਹੀਂ ਸੱਦਾ ਦਿੱਤਾ ਹੈ। ਚਾਹਵਾਨ ਉਮੀਦਵਾਰ ਇਨ੍ਹਾਂ ਪੋਸਟਾਂ ਲਈ 20 ਫਰਵਰੀ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਐਪਲੀਕੇਸ਼ਨ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 27 ਫਰਵਰੀ 2020 ਹੈ।


ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਬੀਐਸਸੀ(ਖੇਤੀਬਾੜੀ) ਘੱਟੋਂ-ਘੱਟ 60 ਫੀਸਦ ਅੰਕਾਂ ਦੇ ਨਾਲ ਡਿਗਰੀ ਹੋਣੀ ਚਾਹੀਦੀ ਹੈ। ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਐਮਐਸਸੀ (ਖੇਤੀਬਾੜੀ) ਦੀ ਡਿਗਰੀ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਮੈਟ੍ਰਿਕ ਦੀ ਪ੍ਰੀਖਿਆ 'ਚ ਪੰਜਾਬੀ ਵਿਸ਼ਾ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 01-01-2020 ਨੂੰ 18 ਸਾਲ ਤੋਂ ਘੱਟ ਜਾਂ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਐਪਲੀਕੇਸ਼ਨ ਆਨਲਾਈਨ ਭੇਜੀ ਜਾਣੀ ਚਾਹੀਦੀ ਹੈ। ਐਪਲੀਕੇਸ਼ਨ ਭੇਜਣ ਲਈ ਆਨਲਾਈਨ ਲਿੰਕ ਕਮਿਸ਼ਨ ਦੀ ਅਧਿਕਾਰਿਤ ਵੈੱਬਸਾਈਟ 'ਤੇ ਉਪਲਬਧ ਹੈ। ਹੋਰਨਾਂ ਤਰੀਕਿਆਂ ਨਾਲ ਭੇਜੀਆਂ ਗਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ।