IND vs NZ: ਭਾਰਤ ਨੇ ਪੰਜਵੇ ਅਤੇ ਆਖਿਰੀ ਟੀ20 ਇੰਟਰਨੈਸ਼ਨਲ ਕ੍ਰਿਕੇਟ ਮੈਚ 'ਚ ਨਿਊਜ਼ੀਲੈਂਡ ਨੂੰ ਸੱਤ ਰਨਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਸ ਤਰ੍ਹਾਂ ਪੰਜ ਮੈਚਾਂ ਦੀ ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਕੀਤਾ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕੇਟ 'ਤੇ 163 ਰਨ ਬਣਾਏ। ਇਸ 'ਚ ਕਪਤਾਨ ਰੋਹਿਤ ਸ਼ਰਮਾ ਦੇ 60, ਲੋਕੇਸ਼ ਰਾਹੁਲ ਦੇ 45 ਤੇ ਸ਼੍ਰੇਅਸ ਅਈਅਰ ਦੇ ਨਾਬਾਦ 33 ਰਨ ਸ਼ਾਮਿਲ ਹਨ।

ਉਧਰ ਟੀਚੇ ਦਾ ਪਿੱਛਾ ਕਰਦੀ ਨਿਉਜ਼ੀਲੈਂਡ ਦੀ ਟੀਮ ਦੀ ਸਥੀਤ ਬੇਹਦ ਖਰਾਬ ਹੈ। ਨਿਉਜ਼ੀਲੈਂਡ ਨੇ 7 ਦੌੜਾਂ ਤੇ ਹੀ ਆਪਣਾ ਪਹਿਲਾ ਵਿਕਟ ਮਾਰਟਿਨ ਗੁਪਟਿਲ ਦੇ ਰੂਪ 'ਚ ਗੁਆ ਲਿਆ। ਇਸ ਤੋਂ ਬਾਅਦ ਕੋਲਿਨ ਮੁਨਰੋ ਵੀ ਜ਼ਿਆਦਾ ਦੇਰ ਟਿੱਕ ਨਹੀਂ ਪਾਏ ਅਤੇ 15 ਦੌੜਾਂ ਬਣਾ ਕਿ ਆਉਟ ਹੋ ਗਏ।ਟੌਮ ਬਰੂਸ ਬਿਨਾਂ ਖਾਤਾ ਖੋਲੇ ਹੀ ਰਨ ਆਉਟ ਹੋ ਗਏ। ਇਸ ਵਕਤ ਨਿਉਜ਼ੀਲੈਂਡ ਦਾ ਸਕੋਰ 3 ਵਿਕਟ ਦੇ ਨੁਕਸਾਨ ਤੋਂ ਬਾਅਦ 27 ਦੌੜਾਂ ਹੈ।

ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਅੱਜ ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਖੇਡੀਆ ਜਾ ਰਿਹਾ ਹੈ।ਭਾਰਤ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਬੇਅ ਓਵਲ, ਮਾਓਂਟ ਮਾਉਂਗਨੁਈ 'ਚ ਖੇਡਿਆ ਜਾ ਰਿਹਾ ਹੈ।ਭਾਰਤ ਸੀਰੀਜ਼ 'ਚ 4 ਮੈਚ ਲਗਾਤਾਰ ਜਿੱਤ ਕਿ ਸੀਰੀਜ਼ ਆਪਣੇ ਨਾਮ ਕਰ ਚੁੱਕਾ ਹੈ। ਭਾਰਤ ਮੇਜ਼ਬਾਨ ਟੀਮ 'ਤੇ ਮੁਕੰਮਲ ਜਿੱਤ ਦਰਜ ਕਰਕੇ ਇਤਿਹਾਸ ਰੱਚਣ ਦੀ ਭਾਲ ਕਰ ਰਿਹਾ ਹੈ।

ਅੱਜ ਦੇ ਮੈਚ ਵਿੱਚ ਭਾਰਤ ਦੀ ਨੁਮਾਇੰਦਗੀ ਵਿਰਾਟ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਕਰ ਰਹੇ।