ਨਵੀਂ ਦਿੱਲੀ: ਦਿੱਲੀ 'ਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਬਹੁਮਤ ਨਾਲ ਬਣਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਬੀਜੇਪੀ ਨੇਤਾ ਪ੍ਰਵੇਸ਼ ਵਰਮਾ ਦਾ ਪ੍ਰਤੀਕਿਿਰਆ ਸਾਹਮਣੇ ਆਇਆ ਹੈ।


ਪ੍ਰਵੇਸ਼ ਵਰਮਾ ਨੇ ਹਾਰ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਅਸੀਂ ਆਪ ਸਰਕਾਰ ਦੀਆਂ ਕਮੀਆਂ ਨੂੰ ਦਿੱਲੀ ਦੀ ਜਨਤਾ ਦੇ ਸਾਹਮਣੇ ਨਹੀਂ ਰੱਖ ਪਾਏ। ਉਨ੍ਹਾਂ ਕਿਹਾ, "ਮੈਂ ਦਿੱਲੀ ਵਾਸੀਆਂ ਦੇ ਫ਼ਤਵੇ ਨੂੰ ਸਵੀਕਾਰ ਕਰਦਾ ਹਾਂ। ਪਿਛਲੇ 21 ਸਾਲਾਂ 'ਚ ਅਸੀਂ ਦਿੱਲੀ 'ਚ ਸਰਕਾਰ ਨਹੀਂ ਬਣਾ ਸਕੇ। 21 ਸਾਲਾਂ ਤੋਂ ਗੈਰ-ਭਾਜਪਾ ਦਲਾਂ ਦੀ ਹੀ ਸਰਕਾਰ ਬਣ ਰਹੀ ਹੈ। ਅਸੀਂ ਹੋਰ ਮੇਹਨਤ ਕਰਾਂਗੇ। ਆਉਣ ਵਾਲੇ ਸਮੇਂ 'ਚ ਦਿੱਲੀ ਸਰਕਾਰ ਦੀਆਂ ਕਮੀਆਂ ਹੋਰ ਬੇਹਤਰ ਤਰੀਕੇ ਨਾਲ ਦਿੱਲੀ ਦੀ ਜਨਤਾ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ।"

ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਾਸੀ ਝੂਠੇ ਵਿਗਿਆਪਨਾਂ ਅਤੇ ਫ੍ਰੀ ਦੇ ਵਹਾਅ 'ਚ ਵਹਿ ਗਏ। ਦਿੱਲੀ 'ਚ ਫ੍ਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਅਤੇ ਇਹ ਜੋ ਕੁੱਝ ਵੀ ਹੋ ਰਿਹਾ ਸੀ ਸਿਰਫ ਤਿੰਨ ਮਹੀਨੇ ਤੋਂ ਹੋ ਰਿਹਾ ਸੀ।