ਬੰਗਲੁਰੂ: ਕਰਨਾਟਕ ਦੇ ਮਾਇਸੂਰੂ ਜ਼ਿਲ੍ਹੇ ਦੇ ਤਾਲਾਕੜ 'ਚ ਇੱਕ ਪ੍ਰੀ-ਵੈਡਿੰਗ ਫੋਟੋਸ਼ੂਟ ਭਿਆਨਕ ਹਾਦਸੇ 'ਚ ਤਬਦੀਲ ਹੋ ਗਿਆ। ਇਸ ਤ੍ਰਾਸਦੀ 'ਚ 28 ਸਾਲਾ ਵਿਅਕਤੀ ਤੇ ਉਸ ਦੀ ਮੰਗੇਤਰ ਨਦੀ 'ਚ ਡੁੱਬ ਗਏ। ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ 20 ਸਾਲਾ ਲੜਕੀ ਕਿਸ਼ਤੀ 'ਤੇ ਸਵਾਰੀ ਦੌਰਾਨ ਸੰਤੁਲਨ ਗੁਆ ਬੈਠੀ ਤੇ ਫੋਟੋ ਖਿਚਵਾਉਣ ਦੌਰਾਨ ਨਦੀ 'ਚ ਡਿੱਗ ਗਈ। ਪੁਲਿਸ ਅਨੁਸਾਰ ਸਿਵਲ ਕਾਂਟਰੈਕਟਰ ਚੰਦਰੂ ਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਤੈਅ ਹੋਇਆ ਸੀ।
ਸ਼ਵੇਤਾ ਤਿਵਾੜੀ 'ਤੇ ਲੱਗੇ ਬੱਚਾ ਲੈ ਕੇ ਭੱਜਣ ਦੇ ਇਲਜ਼ਾਮ, ਸਬੂਤ ਵਜੋਂ ਐਕਸ ਪਤੀ ਨੇ ਸ਼ੇਅਰ ਕੀਤੀ ਵੀਡੀਓ
ਉਹ ਆਪਣੇ ਰਿਸ਼ਤੇਦਾਰਾਂ ਤੇ ਫੋਟੋਗ੍ਰਾਫਰਸ ਨਾਲ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਮੁਦੁਕੁਥੋਰ ਸਥਿਤ ਮੱਲੀਕਾਰਜੁਨ ਸਵਾਮੀ ਮੰਦਿਰ ਆਏ ਸੀ। ਵਾਪਸ ਆਉਂਦੇ ਹੋਏ ਉਨ੍ਹਾਂ ਨੇ ਤਾਲਾਕੜ ਵਿਖੇ ਕਾਵੇਰੀ ਨਦੀ ਵਿੱਚ ਕਿਸ਼ਤੀ 'ਤੇ ਕੁਝ ਫੋਟੋਆਂ ਲੈਣ ਬਾਰੇ ਸੋਚਿਆ। ਕਿਸ਼ਤੀ ਨਾ ਹੋਣ ਕਰਕੇ ਉਨ੍ਹਾਂ ਨੇ ਚੰਦਰੂ ਦੇ ਦੋਸਤ ਦੇ ਨਾਲ, ਇੱਕ ਛੋਟੀ ਨਾਵ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ।
ਚੋਣਾਂ ਹਾਰਨ ਮਗਰੋਂ ਟਰੰਪ ਦੀ ਵੱਡੀ ਕਾਰਵਾਈ, ਮਾਰਕ ਐਸਪਰ ਨੂੰ ਕੀਤਾ ਟਰਮੀਨੇਟ
ਨਦੀ ਦੇ ਵਿਚਕਾਰ ਸ਼ਸ਼ੀਕਲਾ ਨਾਵ 'ਤੇ ਖੜ੍ਹੀ ਹੋ ਗਈ, ਜਿਸ ਕਾਰਨ ਸੰਤੁਲਣ ਵਿਗੜਨ ਕਰਕੇ ਉਹ ਨਦੀ 'ਚ ਜਾ ਡਿੱਗੀ। ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਵੇਂ ਤੈਰਾਕੀ ਨਹੀਂ ਜਾਣਦੇ ਸੀ। ਜਿਸ ਕਾਰਨ ਦੋਨੋ ਪਾਣੀ 'ਚ ਡੁੱਬ ਗਏ। ਕਿਸ਼ਤੀ ਚਾਲਕ ਆਪਣੇ ਆਪ ਨੂੰ ਬਚਾਉਣ ਲਈ ਉਥੋਂ ਤੈਰ ਕੇ ਨਿਕਲ ਗਿਆ ਜਦਕਿ ਉਥੇ ਮੌਜੂਦ ਕੁਝ ਲੋਕਾਂ ਨੇ ਚੰਦਰੂ ਦੇ ਦੋਸਤ ਨੂੰ ਬਚਾ ਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਿਆਨਕ ਹਾਦਸੇ 'ਚ ਬਦਲਿਆ ਪ੍ਰੀ-ਵੈਡਿੰਗ ਸ਼ੂਟ, ਫੋਟੋਆਂ ਖਿੱਚਵਾਉਂਦਾ ਜੋੜਾ ਨਦੀ 'ਚ ਡੁੱਬਿਆ
ਏਬੀਪੀ ਸਾਂਝਾ
Updated at:
10 Nov 2020 04:52 PM (IST)
ਕਰਨਾਟਕ ਦੇ ਮਾਇਸੂਰੂ ਜ਼ਿਲ੍ਹੇ ਦੇ ਤਾਲਾਕੜ 'ਚ ਇੱਕ ਪ੍ਰੀ-ਵੈਡਿੰਗ ਫੋਟੋਸ਼ੂਟ ਭਿਆਨਕ ਹਾਦਸੇ 'ਚ ਤਬਦੀਲ ਹੋ ਗਿਆ। ਇਸ ਤ੍ਰਾਸਦੀ 'ਚ 28 ਸਾਲਾ ਵਿਅਕਤੀ ਤੇ ਉਸ ਦੀ ਮੰਗੇਤਰ ਨਦੀ 'ਚ ਡੁੱਬ ਗਏ।
ਸੰਕੇਤਕ ਤਸਵੀਰ
- - - - - - - - - Advertisement - - - - - - - - -