ਅਜਿਹਾ ਹੀ ਇੱਕ ਮਾਮਲਾ ਸਵੀਡਨ ਤੋਂ ਸਾਹਮਣੇ ਆਇਆ ਹੈ। ਸਵੀਡਨ ਦੀ 35 ਸਾਲਾ ਰਾਜਕੁਮਾਰੀ ਸੋਫੀਆ ਹੇਮਟ ਹੁਣ ਕੋਰੋਨਾ ਖ਼ਿਲਾਫ਼ ਜੰਗ ਲਈ ਮੈਦਾਨ ‘ਚ ਆਪ ਉੱਤਰੀ ਹੈ। ਸੋਫੀਆ ਕੋਰੋਨਾ ਮਰੀਜ਼ਾਂ ਦੇ ਹਸਪਤਾਲ ‘ਚ ਸੇਵਾ ਕਰੇਗੀ। ਰਾਇਲ ਸੈਂਟਰਲ ਮੁਤਾਬਕ, ਸੋਫੀਆ ਨੇ ਇਸ ਲਈ ਤਿੰਨ ਦਿਨਾਂ ਆਨਲਾਈਨ ਸਿਖਲਾਈ ਪ੍ਰੋਗਰਾਮ ਵੀ ਜੁਆਇੰਨ ਕੀਤਾ ਹੈ।
ਰਾਇਲ ਸੈਂਟਰਲ ਦੇ ਇੱਕ ਬੁਲਾਰੇ ਨੇ ਕਿਹਾ, "ਰਾਜਕੁਮਾਰੀ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਨੂੰ ਇਸ ਮਹਾਮਾਰੀ ਦੇ ਸਮੇਂ ਵਿੱਚ ਮਦਦ ਕਰਨ ਦੀ ਇੱਛਾ ਰੱਖਦੀ ਹੈ। ਉਹ ਚਾਹੁੰਦੀ ਹੈ ਕਿ ਉਨ੍ਹਾਂ ‘ਤੇ ਦਬਾਅ ਘੱਟ ਪਵੇ। ਇਸੇ ਕਰਕੇ ਉਨ੍ਹਾਂ ਨੇ ਹਸਪਤਾਲ ‘ਚ ਇਸ ਤਰ੍ਹਾਂ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।"
ਰਾਜਕੁਮਾਰੀ ਸੋਫੀਆ ਦੇ ਹਸਪਤਾਲ ‘ਚ ਪਹਿਲੇ ਦਿਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰੀ ਸੋਫੀਆ ਸਖ਼ਤੀ ਨਾਲ ਸਮਾਜਕ ਦੂਰੀਆਂ ਦੀ ਪਾਲਣਾ ਕਰਦੀ ਹੈ ਤੇ ਉਸ ਨੇ ਫੋਟੋਆਂ ਖਿੱਚਦਿਆਂ ਵੀ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ।
ਦੱਸ ਦੇਈਏ ਕਿ ਰਾਜਕੁਮਾਰੀ ਸੋਫੀਆ ਦਾ ਵਿਆਹ 40 ਸਾਲਾ ਕਾਰਲ-ਫਿਲਿਪ ਰਾਜੂਮਰ ਨਾਲ ਹੋਇਆ ਹੈ। ਜੋ ਗੱਦੀ ‘ਤੇ ਚੌਥੇ ਸਥਾਨ ‘ਤੇ ਕਾਬਜ਼ ਹੈ। ਸਵੀਡਨ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1300 ਤੱਕ ਪਹੁੰਚ ਗਈ ਹੈ।