ਇਹ ਸਮਾਂ ਮੁਸ਼ਕਲ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਲੋਕਾਂ ਦੀ ਮਦਦ ਕਰਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਕਾਂਗਰਸ ਪਾਰਟੀ ਉੱਤਰ ਪ੍ਰਦੇਸ਼ ਵਿੱਚ ਮਦਦ ਲਈ ਅੱਗੇ ਆਈ ਹੈ। ਅਸੀਂ ਹਰ ਜ਼ਿਲ੍ਹੇ ਵਿੱਚ ਵਲੰਟੀਅਰ ਤਾਇਨਾਤ ਕੀਤੇ ਹਨ। ਹਾਈਵੇਅ ‘ਤੇ ਟਾਸਕ ਫੋਰਸ ਦਾ ਗਠਨ ਕੀਤਾ ਹੈ ਤਾਂ ਜੋ ਇਹ ਲੋਕ ਲੋੜਵੰਦਾਂ ਦੀ ਮਦਦ ਕਰਨ, ਉਨ੍ਹਾਂ ਨੂੰ ਭੋਜਨ ਦੇਣ। 67 ਲੱਖ ਲੋਕਾਂ ਦੀ ਮਦਦ ਕੀਤੀ ਹੈ। ਇਸ ਵਿੱਚ ਸੇਵਾ ਦੀ ਭਾਵਨਾ ਰਹੀ ਹੈ।- ਪ੍ਰਿਯੰਕਾ ਗਾਂਧੀ, ਜਨਰਲ ਸੈਕਟਰੀ, ਕਾਂਗਰਸ
ਦੱਸ ਦਈਏ ਕਿ ਕਿ ਕਾਂਗਰਸ ਤੇ ਉੱਤਰ ਪ੍ਰਦੇਸ਼ ਸਰਕਾਰ ਦਰਮਿਆਨ ਬੱਸਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਲਜ਼ਾਮ ਤੇ ਜਵਾਬੀ ਵਿਰੋਧ ਚੱਲ ਰਹੇ ਹਨ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਬਹੁਤ ਸਾਰੇ ਪੱਤਰ ਲਿਖੇ ਗਏ। ਉੱਤਰ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਮੁਹੱਈਆ ਕਰਵਾਈਆਂ ਗਈਆਂ 1000 ਤੋਂ ਵੱਧ ਬੱਸਾਂ ਦੇ ਵੇਰਵਿਆਂ ਵਿੱਚ ਕੁਝ ਦੋ ਪਹੀਆ ਵਾਹਨ, ਐਂਬੂਲੈਂਸਾਂ ਤੇ ਕਾਰ ਨੰਬਰ ਸ਼ਾਮਲ ਹਨ।
ਇਸ ‘ਤੇ ਕਾਂਗਰਸ ਨੇ ਕਿਹਾ ਕਿ ਦਿੱਤੀ ਗਈ ਲਿਸਟ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਖ਼ੁਦ 879 ਬੱਸਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਉਨ੍ਹਾਂ ਨੂੰ ਇਹ ਬੱਸਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਪ੍ਰਿਅੰਕਾ ਗਾਂਧੀ ਨੇ ਅੱਜ ਇਹ ਵੀ ਕਿਹਾ ਕਿ ਜੇਕਰ ਸੂਚੀ ਵਿੱਚ ਕੁਝ ਗਲਤ ਹੈ ਤਾਂ ਅਸੀਂ ਸਹਿਮਤ ਹਾਂ ਪਰ ਜੋ ਬੱਸਾਂ ਹਨ, ਉਨ੍ਹਾਂ ਨੂੰ ਚੱਲਣ ਦਿਓ। ਇਹ ਰਾਹ ਵਿੱਚ ਲੋਕਾਂ ਨੂੰ ਮਦਦ ਮਿਲੇਗੀ। ਅਸੀਂ ਬੱਸਾਂ ਦੀ ਇੱਕ ਹੋਰ ਸੂਚੀ ਦੇਣ ਲਈ ਤਿਆਰ ਹਾਂ।
ਲੰਬੇ ਸਮੇਂ ਤੋਂ ਪ੍ਰਵਾਸੀ ਭੈਣ-ਭਰਾ ਬਿਨਾਂ ਕਿਸੇ ਖਾਣ-ਪੀਣ ਦੇ ਤਪਦੀ ਧੁੱਪ ਵਿੱਚ ਪੈਦਲ ਆਪਣੇ ਪਿੰਡ ਵੱਲ ਤੁਰ ਰਹੇ ਹਨ। ਇਹ ਲੋਕ ਸਾਰੇ ਦੇਸ਼ ਤੋਂ ਆ ਰਹੇ ਹਨ। ਬਹੁਤ ਸਾਰੀਆਂ ਭੈਣਾਂ ਗਰਭਵਤੀ ਹੋਣ ਦੇ ਬਾਵਜੂਦ ਪੈਦਲ ਚੱਲ ਰਹੀਆਂ ਹਨ। ਬਹੁਤ ਸਾਰੇ ਲੋਕ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਰਹੇ ਹਨ।- ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਨੇ ਕਿਹਾ, “ਸੇਵਾ ਦੀ ਭਾਵਨਾ ਤੋਂ ਹੀ ਯੂਪੀ ਕਾਂਗਰਸ ਨੇ ਲੌਕਡਾਊਨ ਦੇ ਅਗਲੇ ਦਿਨ ਹੀ ਹਰ ਜ਼ਿਲ੍ਹੇ ਵਿੱਚ “ਕਾਂਗਰਸੀਆਂ ਦੇ ਸਿਪਾਹੀ” ਨਾਂ ਨਾਲ ਵਾਲੰਟੀਅਰ ਗਰੁੱਪ ਬਣਾਇਆ। ਅਸੀਂ ਹਰ ਜ਼ਿਲ੍ਹੇ ਵਿਚ ਹੈਲਪਲਾਈਨ ਨੰਬਰ ਜਾਰੀ ਕੀਤੇ। ਇਸ ਤੋਂ ਇਲਾਵਾ, ਅਸੀਂ "ਸਾਂਝੀ ਰਸੋਈ" ਖੋਲ੍ਹਿਆ, ਹਾਈਵੇ ਟਾਸਕ ਫੋਰਸ ਬਣਾਈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904