ਮਾਨਸਾ: ਮਾਨਸਾ ਵਿੱਚ ਬਲਬੀਰ ਸਿੰਘ ਨਾਂ ਦੇ ਕਿਸਾਨ ਵੱਲੋਂ ਡੀਸੀ ਦਫਤਰ 'ਚ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆ ਨੇ ਡੀਸੀ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਘਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਜੇ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਕਿਸਾਨ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਨੇ ਕੋਰੋਨਾ ਫੈਲਾਉਣ ਦੇ ਵਿਰੋਧ 'ਚ ਆਪਣੀ ਜਾਨ ਦੇ ਦਿੱਤੀ ਹੈ ਕਿਉਂਕਿ ਪਿੰਡ ਕੋਟੜਾ 'ਚ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ ਤੇ ਉਸ ਸਮਾਗਮ 'ਚ ਬਹੁਤ ਸਾਰਾ ਇਕੱਠ ਕੀਤਾ ਗਿਆ।

ਪਾਵਰਕੌਮ ਸੀਐਚਬੀ ਕਾਮਿਆਂ ਵੱਲੋਂ ਮੈਨੇਜਮੈਂਟ ਤੇ ਸਰਕਾਰ ਖਿਲਾਫ਼ ਧਰਨਾ

ਸਕੂਲ ਦੇ ਵਿਦਿਆਰਥੀ ਵੀ ਬੁਲਾਏ ਗਏ। ਇਸ ਗੱਲ ਦਾ ਵਿਰੋਧ ਕਰਨ ਲਈ ਮ੍ਰਿਤਕ ਕਿਸਾਨ ਬਲਬੀਰ ਸਿੰਘ ਡੀਸੀ ਦਫਤਰ ਆਇਆ ਸੀ ਪਰ ਡੀਸੀ ਦਫਤਰ ਦੇ ਲੋਕਾਂ ਨੇ ਕਿਸਾਨ ਦੀ ਗੱਲ ਨਹੀਂ ਸੁਣੀ ਤੇ ਬਹਿਸ ਕੀਤੀ। ਇਸ ਤੋਂ ਬਾਅਦ ਕਿਸਾਨ ਨੇ ਆਪਣੀ ਜਾਨ ਦੇ ਦਿੱਤੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ