ਇੱਕ ਐਜੂਕੇਸ਼ਨ ਲੋਨ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਜਾਂ ਉੱਚ ਵਿਦਿਅਕ ਖਰਚਿਆਂ ਸਬੰਧੀ ਲਿਆ ਗਿਆ ਕਰਜ਼ ਹੁੰਦਾ ਹੈ। ਵਿਦਿਅਕ ਕਰਜ਼ ਜਾਂ ਐਜੂਕੇਸ਼ਨ ਲੋਨ ਸਰਕਾਰ ਤੋਂ ਜਾਂ ਪ੍ਰਾਈਵੇਟ ਖੇਤਰ ਦੇ ਉਧਾਰ ਸ੍ਰੋਤਾਂ ਤੋਂ ਲਿਆ ਜਾ ਸਕਦਾ ਹੈ।
ਐਜੂਕੇਸ਼ਨ ਲੋਨ ਦੀ EMI ਕੀ ਹੈ?
Equated Monthly Installment (EMI) ਤੈਅ ਕੀਤੀ ਗਈ ਉਸ ਰਕਮ ਦੀ ਕੁਝ ਮਾਤਰਾ ਜੋ ਕਰਜ਼ੇ 'ਤੇ ਲੱਗੇ ਵਿਆਜ ਸਮੇਤ ਹਰ ਮਹੀਨੇ ਉਦੋਂ ਤੱਕ ਦਿੱਤੀ ਜਾਂਦੀ ਹੈ, ਜਦੋਂ ਤੱਕ ਲੋਨ ਪੂਰੀ ਤਰ੍ਹਾਂ ਅਦਾ ਨਹੀਂ ਹੁੰਦਾ। ਹਰੇਕ ਈਐਮਆਈ ਭੁਗਤਾਨ ਵਿੱਚ ਕਰਜ਼ ਦੀ ਮੁੱਖ ਰਕਮ ਤੇ ਚਾਰਜ ਕੀਤੇ ਵਿਆਜ ਦੋਵੇਂ ਸ਼ਾਮਲ ਹੁੰਦੇ ਹਨ। ਐਜੂਕੇਸ਼ਨ ਲੋਨ ਦੇ ਮਾਮਲੇ 'ਚ ਲਿਮਟ ਇੱਕ ਬੈਂਕ ਤੋਂ ਦੂਜੇ ਬੈਂਕ 'ਚ ਵੱਖਰੀ ਹੋ ਸਕਦੀ ਹੈ। ਵਿਦਿਆਰਥੀ ਵੱਲੋਂ ਕਰਜ਼ੇ ਦਾ ਮੁੜ ਭੁਗਤਾਨ (repayment) ਆਮ ਤੌਰ 'ਤੇ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਹਰੇਕ ਬੈਂਕ ਵੱਲੋਂ ਇਸ ਨੂੰ ਲੈ ਕੇ ਦਿੱਤੀ ਜਾਂਦੀ ਢਿੱਲ ਬਾਰੇ ਆਪਣਾ-ਆਪਣਾ ਮਾਪਦੰਡ ਹੁੰਦਾ ਹੈ।
ਐਜੂਕੇਸ਼ਨ ਲੋਨ ਈਐਮਆਈ (EMI) ਕੈਲਕੁਲੇਟਰ ਕੀ ਹੈ?
ਐਜੂਕੇਸ਼ਨ ਲੋਨ ਤੁਹਾਨੂੰ ਭਾਰਤ ਜਾਂ ਵਿਦੇਸ਼ 'ਚ ਵੀ ਆਪਣੀ ਸਿਖਿਆ ਪੂਰੀ ਕਰਨ ਦੇ ਯੋਗ ਬਣਾਉਣ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ 'ਚ ਸਹਾਇਤਾ ਕਰਦਾ ਹੈ। ਐਜੂਕੇਸ਼ਨ ਲੋਨ ਈਐਮਆਈ ਕੈਲਕੁਲੇਟਰ ਤੁਹਾਨੂੰ ਲੋਨ ਦੀ ਕਿਸ਼ਤ ਬਾਰੇ ਦੱਸਦਾ ਹੈ ਜਿਸ ਨੂੰ ਤੁਰੰਤ ਤੇ ਅਸਾਨ ਤਰੀਕੇ ਨਾਲ ਨਿਯਮਤ ਅੰਤਰਾਲਾਂ 'ਤੇ ਅਦਾ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਤੁਹਾਨੂੰ ਕਰਜ਼ੇ ਦੇ ਸੰਬੰਧ ਵਿੱਚ ਕੁੱਲ ਆਉਟਫਲੋ ਦਾ ਮੁਲਾਂਕਣ ਬਾਰੇ ਦੱਸਦਾ ਹੈ।
ਕੋਰੋਨਾ ਨਾਲ ਲੜਨ ਲਈ ਹੁਣ ਪੰਜਾਬ ਸਰਕਾਰ ਨੇ ਅਪਣਾਇਆ ਨਵਾਂ ਰਾਹ, ਲੋਕਾਂ ਨੂੰ ਵੀ ਕੀਤੀ ਅਪੀਲ
ਈਐਮਆਈ ਗਣਨਾ (EMI Calculation) ਕਿਵੇਂ ਮਦਦ ਕਰਦੀ ਹੈ?
EMI ਗਣਨਾ ਕਿਸ਼ਤ ਦਾ ਭੁਗਤਾਨ ਕਰਨ ਲਈ ਤੈਅ ਕੀਤੇ ਜਾਣ ਵਾਲੀ ਰਕਮ ਦਾ ਇੱਕ ਸਪਸ਼ਟ ਮੁਲਾਂਕਣ ਦਿੰਦੀ ਹੈ ਜੋ ਤੁਹਾਨੂੰ ਹਰ ਮਹੀਨੇ ਲੋਨ ਅਦਾ ਕੀਤੇ ਜਾਣ ਬਾਰੇ ਵਿੱਚ ਇੱਕ ਜਾਣੂ ਫੈਸਲਾ ਲੈਣ ਦੇ ਯੋਗ ਬਣਾਉਂਦੀ ਹੈ। ਇਸ ਲਈ, ਈਐਮਆਈ ਦੀ ਰਕਮ ਨੂੰ ਜਾਣਨਾ ਤੁਹਾਨੂੰ ਆਪਣੀ ਸਿੱਖਿਆ ਲਈ ਅਦਾਇਗੀ ਕਰਨ ਦੇ ਖਰਚਿਆਂ ਦੀ ਸਹੀ ਯੋਜਨਾਬੰਦੀ ਕਰਨ 'ਚ ਮਦਦ ਕਰਦਾ ਹੈ।
ਰੋਹਿਤ ਸ਼ਰਮਾ ਸਣੇ ਇਹ 4 ਖਿਡਾਰੀ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ
ਲੋਨ ਈਐਮਆਈ ਚੈੱਕ ਕਰਨ ਦੇ ਫਾਇਦੇ:
-ਕਰਜ਼ੇ ਲੈਣ ਦੀ ਸਮਰੱਥਾ ਦਾ ਮੁਲਾਂਕਣਕਰਨ 'ਚ ਮਦਦਗਾਰ।
-ਕਰਜ਼ੇ ਦੀ ਰਕਮ ਤੇ ਕਾਰਜਕਾਲ ਦਾ ਫੈਸਲਾ ਕਰਨ 'ਚ ਸਹਾਇਕ।
-ਕਰਜ਼ੇ ਦੀ ਮੁੜ ਅਦਾਇਗੀ ਦੀ ਯੋਜਨਾ ਬਣਾਉਣ 'ਚ ਸਹਾਇਕ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI