JEE Main Admit Card 2020: ਜੁਆਇੰਟ ਐਂਟਰੈਂਸ ਐਗਜਾਮੀਨੇਸ਼ (JEE) ਮੇਨ ਦੇ ਐਡਮਿਟ ਕਾਰਡ ਜਾਰੀ ਹੋ ਚੁੱਕੇ ਹਨ। ਕੈਂਡੀਡੇਟ ਇਸ nta.ac.in ਤੇ jeemain.nta.nic.in ਵੈਬਸਾਈਟਾਂ ਤੋਂ ਡਾਊਨਲੋਡ ਕਰ ਸਕਦੇ ਹਨ। ਇੰਜਨਰਿੰਗ ਐਂਟਰੈਂਸ ਐਗਜ਼ਾਮ 1  ਤੋਂ 6 ਸਤੰਬਰ ਦੇ ਵਿਚਕਾਰ ਕਰਵਾਏ ਜਾਣਗੇ।

JEE ਮੇਨ ਦੀ ਹਾਲ ਟਿਕਟ 'ਚ ਪ੍ਰੀਖਿਆ ਸਥਾਨ, ਟਾਈਮ ਸਲੋਟ ਆਦਿ ਦਾ ਵੇਰਵਾ ਦਿੱਤਾ ਗਿਆ ਹੈ। ਤਿੰਨ ਘੰਟੇ ਦੀ ਪ੍ਰੀਖਿਆ ਪੇਪਰ-1  ਇੰਜਨੀਅਰਿੰਗ ਕੋਰਸਾਂ ਵਿੱਚ ਦਾਖਲੇ ਲਈ ਤੇ ਪੇਪਰ-2 ਆਰਕੀਟੈਕਚਰ ਦੇ ਕੋਰਸਾਂ ਵਿਚ ਦਾਖਲੇ ਲਈ ਆਨ ਲਾਈਨ ਲਈ ਜਾਏਗੀ। ਇਸ ਸਾਲ, ਬੀ ਪਲਾਨ ਲਈ ਇੱਕ ਵੱਖਰਾ ਪੇਪਰ ਵੀ ਲਾਇਆ ਜਾਵੇਗਾ। ਇਸ ਲਈ ਦੋ ਸ਼ਿਫਟਾਂ ਹੋਣਗੀਆਂ ਇੱਕ ਸ਼ਿਫਟ 9:30 ਸ਼ੁਰੂ ਹੋਏਗੀ ਤੇ ਦੂਜੀ ਸ਼ਿਫਟ 2: 30 ਤੇ।

ਇੰਝ ਕਰ ਸਕਦੇ ਹੋ JEE ਮੇਨ ਐਡਮਿਟ ਕਾਰਡ ਡਾਊਨਲੋਡ

ਸਟੈਪ 1: ਅਧਿਕਾਰਤ ਵੈਬਸਾਈਟ ਤੇ ਜਾਓ, jeemain.nic.in

ਸਟੈਪ 2: ‘JEE Main (2020)’ ਲਿੰਕ ਤੇ ਕਲਿਕ ਕਰੋ ਤੇ ਇਸ ਤੋਂ ਬਾਅਦ ਮਾਉਸ ਨੂੰ ਡ੍ਰੈਗ ਕਰੋ ‘download admit card’ ਲਿੰਕ ਤੇ।

ਸਟੈਪ 3: ਤੁਸੀਂ ਇੱਕ ਨਵੇਂ ਪੇਜ ਤੇ ਚਲੇ ਜਾਓਗੇ।

ਸਟੈਪ 4: ਇਸ ਨਵੀਂ ਵਿੰਡੋ 'ਚ user id ਤੇ password ਨਾਲ ਰਜਿਸਟਰ ਕਰੋ।

ਸਟੈਪ 5: ਐਡਮਿਟ ਕਾਰਡ ਸਕ੍ਰੀਨ ਤੇ ਆ ਜਾਵੇਗਾ।

ਸਟੈਪ 6: ਇਸ ਨੂੰ ਡਾਊਨਲੋਡ ਕਰੋ ਤੇ ਭਵਿੱਖ ਵਿੱਚ ਇਸਤੇਮਾਲ ਲਈ ਪ੍ਰਿੰਟ ਕਰ ਲਓ।




Education Loan Information:

Calculate Education Loan EMI