ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਬੀਜੇਪੀ ਲੀਡਰ ਅਸਤੀਫੇ ਦੇ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਬੀਜੇਪੀ ਨੇ ਸੰਗਠਨ ਨੂੰ ਮਜਬੂਤ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ ਤਾਂ ਜੋ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਲਈ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੇ ਕਾਰਜਕਾਰੀ ਮੈਂਬਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ।


ਇਸ ਬਾਰੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਕਾਰਜਕਾਰੀ ਮੈਂਬਰ ’ਚ  ਬਰਨਾਲਾ ਤੋਂ ਸੋਮਨਾਥ ਸਹੋਰੀਆ, ਫਰੀਦਕੋਟ ਤੋਂ ਸ਼ਾਮ ਸੁੰਦਰ ਮੰਗੀ, ਫਤਿਹਗੜ੍ਹ ਸਾਹਿਬ ਤੋਂ ਦੇਵੀ ਦਿਆਲ ਪਰਾਸ਼ਰ, ਹੁਸ਼ਿਆਰਪੁਰ ਤੋਂ ਵਿਜੈ ਅਗਰਵਾਲ, ਜਲੰਧਰ ਸ਼ਹਿਰੀ ਤੋਂ ਰਾਜੂ ਮੱਘੋ, ਬਿਕਰਮ ਸਿੱਧੂ, ਲੁਧਿਆਣਾ ਸ਼ਹਿਰੀ ਤੋਂ ਸੰਜੇ ਕਪੂਰ, ਮੁਹਾਲੀ ਤੋਂ ਵਿਨੀਤ ਜੋਸ਼ੀ, ਪਟਿਆਲਾ ਦਿਹਾਤੀ ਦੱਖਣੀ ਤੋਂ ਰਮੇਸ਼ ਕੁਮਾਰ ਕੁੱਕੂ ਤੇ ਖੰਨਾ ਤੋਂ ਅਨੁਜ ਛਾਰੀਆ ਨੂੰ ਨਿਯੁਕਤ ਕੀਤਾ ਗਿਆ ਹੈ।

Punjab Pollution: ਪੰਜਾਬ ਦੀ ਆਬੋ-ਹਵਾ 'ਚ ਘੁਲਿਆ ਜ਼ਹਿਰ, ਖ਼ਤਰਨਾਕ ਬਣੇ ਹਲਾਤ, ਸਾਹ ਲੈਣਾ ਵੀ ਔਖਾ

ਉਨ੍ਹਾਂ ਦੱਸਿਆ ਕਿ ਸਥਾਈ ਮੈਂਬਰਾਂ ਵਜੋਂ ਪਠਾਨਕੋਟ ਤੋਂ ਕੁਲਭੂਸ਼ਣ ਮਿਨਹਾਸ, ਪਟਿਆਲਾ ਸ਼ਹਿਰੀ ਤੋਂ ਅਰੁਣ ਗੁਪਤਾ ਤੇ ਮਾਨਸਾ ਤੋਂ ਸੁਖਦੇਵ ਸਿੰਘ ਨੂੰ ਨਿਯੁਕਤ ਕੀਤਾ ਹੈ। ਯਾਦ ਰਹੇ ਇਸ ਵੇਲੇ ਪੰਜਾਬ ਬੀਜੇਪੀ ਸਭ ਤੋਂ ਵੱਡੇ ਸੰਕਟ ਵਿੱਚ ਲੰਘ ਰਹੀ ਹੈ। ਹੁਣ ਤੱਕ ਕਈ ਲੀਡਰ ਅਸਤੀਫੇ ਦੇ ਚੁੱਕੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ