ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ 198 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਜਦਕਿ 8625 ਨਵੇਂ ਕੇਸ ਸਾਹਮਣੇ ਆਏ। 298 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਤੱਕ 7805157 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।
ਇਨ੍ਹਾਂ 'ਚੋਂ 450674 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਚੰਗੀ ਗੱਲ ਇਹ ਹੈ ਕਿ 364170 ਸੰਕਰਮਿਤ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 75800 ਹੈ। 9376 ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।
ਸੋਮਵਾਰ ਨੂੰ ਲੁਧਿਆਣਾ ਵਿਚ 30, ਬਠਿੰਡਾ ਵਿਚ 19, ਸੰਗਰੂਰ ਵਿਚ 17, ਮੁਹਾਲੀ ਅਤੇ ਪਟਿਆਲਾ ਵਿਚ 14-14, ਮੁਕਤਸਰ ਵਿਚ 13, ਫਿਰੋਜ਼ਪੁਰ ਵਿਚ 11, ਰੋਪੜ ਅਤੇ ਅੰਮ੍ਰਿਤਸਰ ਵਿਚ 10-10, ਹੁਸ਼ਿਆਰਪੁਰ ਵਿਚ 9, ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ 'ਚ 8, ਫਰੀਦਕੋਟ 'ਚ 5, ਗੁਰਦਾਸਪੁਰ, ਕਪੂਰਥਲਾ ਅਤੇ ਮਾਨਸਾ 'ਚ 4-4, ਫਤਹਿਗੜ ਸਾਹਿਬ ਅਤੇ ਨਵਾਂ ਸ਼ਹਿਰ ਵਿਚ 3-3, ਬਰਨਾਲਾ ਵਿਚ 2 ਅਤੇ ਮੋਗਾ ਅਤੇ ਤਰਨਤਾਰਨ ਵਿਚ 1-1 ਦੀ ਮੌਤ ਹੋਈ। ਰਾਜ ਵਿਚ ਹੁਣ ਤਕ 10704 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ 'ਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਅਤੇ ਲਾਗਾਂ ਵਿੱਚ ਕੁਝ ਕਮੀ ਆਈ ਹੈ। ਦੇਸ਼ ਭਰ ਵਿੱਚ ਕੁੱਲ 3576 ਮੌਤਾਂ ਹੋਈਆਂ ਹਨ ਅਤੇ ਸੰਕਰਮਣ ਦੇ 3,11,325 ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ 3.66 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਪਾਏ ਗਏ ਅਤੇ 3,754 ਲੋਕਾਂ ਦੀ ਮੌਤ ਹੋ ਗਈ।
ਸੰਕਰਮਣ ਦੇ ਘਟਣ ਦਾ ਕਾਰਨ ਘੱਟ ਜਾਂਚ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਕੁੱਲ 14.74 ਲੱਖ ਟੈਸਟ ਕੀਤੇ ਗਏ ਜਦਕਿ ਰੋਜ਼ਾਨਾ 18-19 ਲੱਖ ਟੈਸਟ ਕੀਤੇ ਜਾ ਰਹੇ ਸੀ। ਮੌਤਾਂ ਦੀ ਗਿਣਤੀ 'ਚ ਥੋੜੀ ਜਿਹੀ ਕਮੀ ਨੂੰ ਰਾਹਤ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 37,13,243 ਹੈ।
ਦੇਸ਼ ਵਿਚ ਸਿਹਤਮੰਦ ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ, 3,35,645 ਵਿਅਕਤੀ ਠੀਕ ਹੋਏ ਹਨ। 74 ਪ੍ਰਤੀਸ਼ਤ ਉਨ੍ਹਾਂ 10 ਰਾਜਾਂ 'ਚੋਂ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਸੰਕਰਮਣ ਹੈ। ਇਹ ਰਾਜ ਮਹਾਰਾਸ਼ਟਰ, ਯੂਪੀ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਹਨ।