ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਪੰਜਾਬ ਵਿੱਚ ਕੋਰੋਨਾ ਦੇ ਕਈਂ ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਦੇਰ ਸ਼ਾਮ ਅੰਮ੍ਰਿਤਸਰ ਤੋਂ 15 ਕੋਰੋਨਾ ਪੌਜ਼ੇਟਿਵ ਮਾਮਲੇ ਵੀ ਸਾਹਮਣੇ ਆਏ। ਦੱਸ ਦਈਏ ਕਿ ਅੱਜ ਆਏ ਨਵੇਂ ਮਾਮਲਿਆਂ ਦੀ ਗਿਣਤੀ 234 ਹੋ ਗਈ ਹੈ। ਪੰਜਾਬ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1467 ਹੋ ਗਈ ਹੈ।

ਸੂਬੇ ‘ਚ ਕੋਰੋਨਾ ਮਰੀਜ਼ਾਂ ‘ਚ ਕਰੀਬ 67 ਫੀਸਦ ਲੋਕ ਸ਼ਰਧਾਲੂ ਤੇ ਮਜ਼ਦੂਰ ਹਨ। ਦੱਸ ਦਈਏ ਕਿ ਹੁਣ ਤਕ ਪੰਜਾਬ ‘ਚ 969 ਸ਼ਰਧਾਲੂ ਤੇ ਮਜ਼ਦੂਰ  ਕੋਰੋਨਾਵਾਇਰਸ ਨਾਲ ਪੀੜਤ ਹਨ। ਸੂਬੇ ਵਿੱਚ ਕੁੱਲ 30199 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਚੋਂ 23352 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ‘ਚ ਸਰਗਰਮ ਮਾਮਲੇ 1293 ਹਨ, ਜਦੋਂਕਿ 5396 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਪੰਜਾਬ ਵਿੱਚ ਹੁਣ ਤਕ 25 ਮੌਤਾਂ ਹੋ ਚੁੱਕੀਆਂ ਹਨ।

ਸੂਬੇ 'ਚ ਕੋਰੋਨਾਵਾਇਰਸ ਦੇ ਕੇਸ: ਅੰਮ੍ਰਿਤਸਰ (220); ਜਲੰਧਰ (5); ਲੁਧਿਆਣਾ (81); ਮੋਹਾਲੀ (22); ਹੁਸ਼ਿਆਰਪੁਰ (77); ਪਟਿਆਲਾ 27; ਨਵਾਂ ਸ਼ਹਿਰ (63); ਤਰਨ ਤਾਰਨ (87); ਸੰਗਰੂਰ (59); ਗੁਰਦਾਸਪੁਰ (75); ਮੁਕਤਸਰ (44); ਫਰੀਦਕੋਟ (37); ਫਿਰੋਜ਼ਪੁਰ (25); ਫਾਜ਼ਿਲਕਾ (33); ਬਠਿੰਡਾ (36); ਮੋਗਾ (19); ਪਠਾਨਕੋਟ (27); ਬਰਨਾਲਾ (17); ਕਪੂਰਥਲਾ (16); ਮਾਨਸਾ (4); ਫਤਿਹਗੜ ਸਾਹਿਬ (10); ਅਤੇ ਰੂਪਨਗਰ (11)