ਚੰਡੀਗੜ੍ਹ: ਸ੍ਰੀ ਹਜ਼ੂਰ ਸਾਹਿਬ (Hazoor sahib) ਤੋਂ ਯਾਤਰੀਆਂ ਨੂੰ ਪੰਜਾਬ ਲਿਆਉਣ ਦੇ ਮਾਮਲੇ ਵਿੱਚ ਇੱਕ ਨਵਾਂ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਸਰਕਾਰ ਵੱਲੋਂ 2000 ਸ਼ਰਧਾਲੂਆਂ ਦੀ ਸੂਚੀ ਭੇਜੀ ਗਈ ਸੀ। ਇਹ ਸੂਚੀ ਪੰਜਾਬ ਦੇ ਟ੍ਰਾਂਸਪੋਰਟ (Punjab Transport) ਅਧਿਕਾਰੀਆਂ ਕੋਲ ਸੀ, ਪਰ ਸਥਿਤੀ ਅਜਿਹੀ ਬਣੀ ਕਿ 600 ਵਾਧੂ ਲੋਕ ਬੱਸਾਂ ਵਿਚ ਨੰਦੇੜ ਸਾਹਬ ਤੋਂ ਸਵਾਰ ਹੋਏ। ਜਿਸ ਕਾਰਨ ਬੱਸਾਂ ‘ਚ ਸੋਸ਼ਲ ਡਿਸਟੈਂਸਿੰਗ (social distancing) ਦਾ ਫਾਰਮੂਲਾ ਫੇਲ੍ਹ ਹੋ ਗਿਆ।

ਦਰਅਸਲ, ਪੰਜਾਬ ਸਰਕਾਰ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਜੋ ਲਿਸਟ ਮਿਲੀ ਉਸ ‘ਚ ਉਥੋਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਇੱਥੇ ਪੰਜਾਬ ਦੇ 2000 ਸ਼ਰਧਾਲੂ ਹਨ। ਪੰਜਾਬ ਸਰਕਾਰ ਵੱਲੋਂ 80 ਬੱਸਾਂ ਦਾ ਕਾਫਲਾ ਭੇਜਿਆ ਗਿਆ। ਉੱਥੇ ਬੱਸਾਂ ਨੂੰ ਵੇਖ ਇੰਨੀ ਹਫੜਾ-ਦਫੜੀ ਮਚੀ ਕਿ ਜਿਸ ਨੂੰ ਜੋ ਵੀ ਬੱਸ ਮਿਲੀ, ਉਹ ਉਸ ‘ਚ ਸਵਾਰ ਹੋ ਗਿਆ।

ਦੱਸ ਦਈਏ ਕਿ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਰੂਟ ਯੋਜਨਾ ਤਿਆਰ ਕਰਨ ਲਈ ਬੱਸਾਂ ਭੇਜੀਆਂ ਗਈਆਂ ਸੀ, ਪਰ ਦੋ ਹਜ਼ਾਰ ਦੀ ਬਜਾਏ 2600 ਤੋਂ ਵੱਧ ਲੋਕ ਸਵਾਰ ਸੀ। ਬਾਕੀ ਉਹ ਲੋਕ ਸੀ ਜੋ ਮਜ਼ਦੂਰੀ ਲਈ ਮਹਾਰਾਸ਼ਟਰ ਗਏ ਸੀ ਤੇ ਬਹੁਤ ਸਾਰੇ ਟਰੱਕ ਡਰਾਈਵਰ ਜੋ ਮਾਲ ਲੈ ਕੇ ਮਹਾਰਾਸ਼ਟਰ ਗਏ ਸੀ। ਡਰਾਈਵਰਾਂ ਨੇ ਆਪਣੇ ਟਰੱਕ ਪਾਰਕਿੰਗ ਵਿਚ ਖੜੇ ਕੀਤੇ ਤੇ ਬੱਸਾਂ ‘ਚ ਸਵਾਰ ਹੋ ਕੇ ਘਰ ਆ ਗਏ।

ਨਾਂਦੇੜ ਸਾਹਿਬ ‘ਚ ਸ਼ਰਧਾਲੂਆਂ ਦੀ ਜਾਂਚ ਕੀਤੀ ਗਈ ਸੀ ਅਤੇ ਕੋਰੋਨਾ ਦਾ ਕੋਈ ਜੋਖਮ ਨਹੀਂ ਸੀ ਪਰ ਵਰਕਰਾਂ ਅਤੇ ਟਰੱਕ ਡਰਾਈਵਰਾਂ ਦੀ ਜਾਂਚ ਨਹੀਂ ਕੀਤੀ ਗਈ ਸੀ ਤੇ ਨਾ ਹੀ ਉਨ੍ਹਾਂ ਦੇ ਨਾਂ ਕਿਸੇ ਵੀ ਥਾਂ ਦਰਜਸੀ। ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਲੱਭ ਲਿਆ ਹੈ। ਟਰਾਂਸਪੋਰਟ ਵਿਭਾਗ ਨੇ ਪੰਜਾਬ ਪਹੁੰਚਦਿਆਂ ਹੀ ਬੱਸਾਂ ਵਿੱਚ ਸਵਾਰ ਲੋਕਾਂ ਦੀ ਸੂਚੀ ਤਿਆਰ ਕੀਤੀ। ਹੁਣ ਸਾਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।