ਅੰਮ੍ਰਿਤਸਰ: ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕੱਲ੍ਹ ਲਈ ਮੁਲਤਵੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਇਸ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਇਹ ਆਸ ਨਹੀਂ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਰੱਦ ਕਰੇਗੀ।


ਅੰਮ੍ਰਿਤਸਰ ਦੇ ਦੇਵੀਦਾਸਪੁਰਾ ਦੇ ਰੇਲ ਟਰੈਕ ਤੇ ਪਿਛਲੇ 25 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁਲਤਵੀ ਹੋ ਗਿਆ ਹੈ ਅਤੇ ਇਹ ਇਜਲਾਸ ਸਿਰਫ ਦੋ ਦਿਨ ਦੇ ਲਈ ਹੀ ਰੱਖਿਆ ਗਿਆ ਹੈ। ਪਰ ਦੋ ਦਿਨ ਬਹੁਤ ਘੱਟ ਹਨ ਕਿਉਂਕਿ 117 ਵਿਧਾਇਕਾਂ ਨੇ ਜੇ ਕਰ ਆਪਣਾ ਪੱਖ ਜਾਂ ਇਸ ਬਿਲ ਸਬੰਧੀ ਬਹਿਸ ਵੀ ਕਰਨੀ ਹੈ ਤਾਂ ਘੱਟ ਤੋਂ ਘੱਟ ਇਕ ਹਫਤਾ ਚਾਹੀਦਾ ਸੀ।

ਨਵਜੋਤ ਸਿੱਧੂ ਨੇ ਕੀਤਾ ਖ਼ੁਲਾਸਾ! ਕਿੰਝ ਮਰਿਆ ਪੰਜਾਬ ਦਾ ਸਿਸਟਮ, ਨਾਲੇ ਦੱਸਿਆ ਹੱਲ

ਕਿਸਾਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਿਸ ਖਰੜੇ 'ਤੇ ਬਹਿਸ ਹੋਣੀ ਹੈ ਉਹ ਖਰੜਾ ਸਾਰੇ ਵਿਧਾਇਕਾਂ ਅਤੇ ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਦੇ ਕੋਲ ਹੋਣਾ ਚਾਹੀਦਾ ਤਾਂ ਜੋ ਉਹ ਆਪਣੇ ਸੁਝਾਅ ਦੇ ਸਕਣ। ਉਨ੍ਹਾਂ ਕਿਹਾ ਜਿਸ ਤਰ੍ਹਾਂ ਅੱਜ ਸੈਸ਼ਨ ਮੁਲਤਵੀ ਹੋਇਆ ਹੈ ਉਸ ਮੁਤਾਬਕ ਕਿਸਾਨਾਂ ਨੂੰ ਕਿਸੇ ਸਰਕਾਰ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ।

ਕੁੱਝ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿੱਚ ਇਸ ਤਰਾਂ ਬਿਲ ਪਾਸ ਹੋਣੇ ਚਾਹੀਦੇ ਕਿ ਸੁਪਰੀਮ ਕੋਰਟ ਦੇ ਵਿੱਚ ਮਜ਼ਬੂਤ ਪੱਖ ਰੱਖਿਆ ਜਾ ਸਕੇ। ਕੁੱਝ ਕਿਸਾਨਾਂ ਦੀ ਰਾਏ ਹੈ ਕਿ ਸੂਬਿਆਂ ਦੇ ਕੋਲ ਫਸਲ ਖਰੀਦ ਅਤੇ ਵੇਚਣ ਦੇ ਵੱਧ ਅਧਿਕਾਰ ਹੋਣੇ ਚਾਹੀਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ