ਚੰਡੀਗੜ੍ਹ: ਪੰਜਾਬ ਸਰਕਾਰ ਨੇ ਮਾਲੀਆ ਵਧਾਉਣ ਦੇ ਚੱਕਰ ਵਿੱਚ 7 ਮਈ ਤੋਂ ਸ਼ਰਾਬ ਦੀ ਵਿਕਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਸ਼ਰਾਬ ਉੱਪਰ ਵਾਧੂ ਕਰੋਨਾ ਸੈੱਸ ਲਾਉਣ ਬਾਰੇ ਵੀ ਸੋਚ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਪ੍ਰਤੀ ਬੋਤਲ 50 ਤੋਂ ਲੈ ਕੇ 100 ਰੁਪਏ ਤਕ ਵੱਧ ਖਰਚਣੇ ਪੈਣਗੇ।
ਜ਼ਿਕਰਯੋਗ ਹੈ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪਹਿਲਾਂ ਤੋਂ ਹੀ ਸ਼ਰਾਬ ਮਹਿੰਗੀ ਹੈ। ਉੱਪਰੋਂ ਸਰਕਾਰ ਦਾ ਝੁਕਾਅ ਠੇਕੇ ਨਾ ਖੋਲ੍ਹਣ ਤੇ ਸ਼ਰਾਬ ਦੀ ਪਹੁੰਚ ਲੋਕਾਂ ਦੇ ਘਰ ਤਕ ਕਰਨ ਵੱਲ ਵੱਧ ਹੈ। ਅਜਿਹੇ ਵਿੱਚ ਲੋਕਾਂ ਨੂੰ ਕੋਰੋਨਾ ਸੈੱਸ ਤੇ ਡਿਲੀਵਰੀ ਚਾਰਜਿਜ਼ ਦੇ ਬੋਝ ਸਹਿਣਾ ਪੈ ਸਕਦਾ ਹੈ।
ਕੋਵਿਡ-19 ਦੇ ਪ੍ਰੋਟੋਕਾਲ ਦੇ ਮੱਦੇਨਜ਼ਰ ਸਰਕਾਰ ਸੀਮਿਤ ਥਾਵਾਂ ’ਤੇ ਹੀ ਸ਼ਰਾਬ ਦੀ ਵਿਕਰੀ ਸ਼ੁਰੂ ਕਰੇਗੀ। ਪੰਜਾਬ ਪਹਿਲਾਂ ਤੋਂ ਹੀ ਰੈੱਡ ਜ਼ੋਨ ਵਿੱਚ ਹੈ ਅਤੇ ਖ਼ਦਸ਼ਾ ਹੈ ਕਿ ਲੰਮੇ ਸਮੇਂ ਤੋਂ ਬੰਦ ਪਏ ਠੇਕਿਆਂ ਕਾਰਨ ਲੋਕ ਆਪਣੀ ਲੋੜਾਂ ਪੂਰੀਆਂ ਕਰਨ ਲਈ ਵੱਡੀ ਗਿਣਤੀ ਵਿੱਚ ਬਾਹਰ ਆ ਸਕਦੇ ਹਨ।
ਬੀਤੇ ਦਿਨ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿੱਚ ਕਈ ਥਾਈਂ ਬਾਜ਼ਾਰ ਖੁੱਲ੍ਹਣ ਕਰਕੇ ਲੋਕਾਂ ਦੀ ਚਹਿਲ-ਪਹਿਲ ਕਾਫੀ ਹੈ ਅਜਿਹੇ ਵਿੱਚ ਠੇਕਿਆਂ ਤੋਂ ਸ਼ਰਾਬ ਵਿਕਰੀ ਦੀ ਖੁੱਲ੍ਹ ਚੁਣੌਤੀਪੂਰਨ ਸਾਬਤ ਹੋ ਸਕਦੀ ਹੈ।
ਹੁਣ ਪਿਆਕੜਾਂ ਨੂੰ ਝਟਕੇ ਦੀ ਤਿਆਰੀ, ਪੰਜਾਬ 'ਚ ਸ਼ਰਾਬ ਮਹਿੰਗੀ
ਏਬੀਪੀ ਸਾਂਝਾ
Updated at:
06 May 2020 10:22 AM (IST)
ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪਹਿਲਾਂ ਤੋਂ ਹੀ ਸ਼ਰਾਬ ਮਹਿੰਗੀ ਹੈ। ਉੱਪਰੋਂ ਸਰਕਾਰ ਦਾ ਝੁਕਾਅ ਠੇਕੇ ਨਾ ਖੋਲ੍ਹਣ ਤੇ ਸ਼ਰਾਬ ਦੀ ਪਹੁੰਚ ਲੋਕਾਂ ਦੇ ਘਰ ਤਕ ਕਰਨ ਵੱਲ ਵੱਧ ਹੈ।
ਫ਼ਾਈਲ ਤਸਵੀਰ
- - - - - - - - - Advertisement - - - - - - - - -