ਚੰਡੀਗੜ੍ਹ: ਪੰਜਾਬ ‘ਚ ਕੈਪਟਨ ਸਰਕਾਰ ਬਣੇ ਨੂੰ ਪੂਰੇ ਤਿੰਨ ਸਾਲ ਹੋ ਚੁਕੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਹੁੰਦਾ, ਅੱਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ। ਹੁਣ ਇੱਕ ਵਾਰ ਫਿਰ ਆਪਣੇ ਇਸ ਵਾਅਦੇ ਨੂੰ ਕੈਪਟਨ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਦਪਹਰਾਇਆ ਹੈ।
ਕੈਪਟਨ ਨੇ ਸੂਬੇ ‘ਚ ਇੱਕ ਲੱਖ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਇੱਕ ਸਮਾਗਮ ‘ਚ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਉਹ ਅਗਲੇ ਦੋ ਸਾਲਾਂ ‘ਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣਗੇ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਨੇ ਕੀਤੇ ਵੱਡੇ ਐਲਾਨ, ਨੌਜਵਾਨਾਂ ਨੂੰ ਦੇਣਗੇ 1 ਲੱਖ ਨੌਕਰੀਆਂ
ਇਹ ਨੌਕਰੀਆਂ ਸਿਹਤ, ਸਿੱਖਿਆ ਤੇ ਪੁਲਿਸ ਸਮੇਤ ਹੋਰਨਾਂ ਵਿਭਾਗਾਂ ‘ਚ ਦਿੱਤੀਆਂ ਜਾਣਗੀਆਂ। ਕੈਪਟਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਘਰੇਲੂ ਬਿਜਲੀ ਦਰਾਂ ਨੂੰ ਤਰਕ ਸੰਗਤ ਬਨਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਪੰਜ ਹਜ਼ਾਰ ਨਵੀਆਂ ਮਿਨੀ ਬਸਾਂ ਦੇ ਪਰਮਿਟ ਜਾਰੀ ਕਰੇਗੀ। ਪੰਜਾਬ ਸਰਕਾਰ ਟੈਕਸ ‘ਚ ਵੀ ਘੱਟ ਕਰੇਗੀ।
ਇਹ ਵੀ ਪੜ੍ਹੋ:
ਨਵਜੋਤ ਸਿੱਧੂ ਨਾਲ ਪੰਗਾ ਲੈਣ ਵਾਲਿਆਂ ਦੀ ਸ਼ਾਮਤ!
ਪੰਜਾਬ 'ਚ ਨੌਕਰੀਆਂ ਹੀ ਨੌਕਰੀਆਂ, ਇਨ੍ਹਾਂ ਵਿਭਾਗਾਂ 'ਚ ਭਰਤੀ
ਏਬੀਪੀ ਸਾਂਝਾ
Updated at:
17 Mar 2020 04:33 PM (IST)
ਜਾਬ ‘ਚ ਕੈਪਟਨ ਸਰਕਾਰ ਬਣੇ ਨੂੰ ਪੂਰੇ ਤਿੰਨ ਸਾਲ ਹੋ ਚੁਕੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਹੁੰਦਾ, ਅੱਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ। ਹੁਣ ਇੱਕ ਵਾਰ ਫਿਰ ਆਪਣੇ ਇਸ ਵਾਅਦੇ ਨੂੰ ਕੈਪਟਨ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਦਪਹਰਾਇਆ ਹੈ।
- - - - - - - - - Advertisement - - - - - - - - -