ਚੰਡੀਗੜ੍ਹ: ਕੈਪਟਨ ਦੇ ਸਿਸ਼ਮਾ ਫਾਰਮ ਹਾਊਸ ‘ਤੇ ਅੱਜ ਸ਼ਾਮ ਨਵੇਂ ਸਾਲ ਦੀ ਪਾਰਟੀ ਦੀ ਤਿਆਰੀ ਕੀਤੀ ਜਾ ਰਹੀ ਹੈ। ਖ਼ਬਰਾਂ ਹਨ ਕਿ ਇਸ ਪਾਰਟੀ ‘ਚ ਕੈਬਿਨਟ ਮੰਤਰੀਆਂ ਤੋਂ ਇਲਾਵਾ ਸਿਆਸੀ ਸਲਾਹਕਾਰਾਂ ਤੇ ਕੁਝ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ। ਪਾਰਟੀ ਦੇ ਮਹਿਮਾਨ ਕੁਝ ਗਿਣੇ-ਚੁਣੇ ਲੋਕ ਹੀ ਹੋਣਗੇ।
ਇਸ ਦੇ ਨਾਲ ਹੀ ਚਰਚਾ ਹੈ ਕਿ ਪਾਰਟੀ ਦਾ ਸੱਦਾ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਨਹੀਂ ਸਗੋਂ ਸਿਰਫ ਕੈਬਿਟਨ ਦੇ ਕੁਝ ਮੰਤਰੀਆਂ ਤੇ ਚੁਣੇ ਗਏ ਕੁਝ ਖਾਸ ਅਫਸਰਾਂ ਨੂੰ ਹੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਕੀਤੇ ਸਿਆਸੀ ਸਲਾਹਕਾਰ ਵੀ ਮੁੱਖ ਮੰਤਰੀ ਦੇ ਫਾਰਮ ਹਾਉਸ ‘ਤੇ ਹੋਣ ਵਾਲੀ ਪਾਰਟੀ ਦੇ ਜਸ਼ਨ ‘ਚ ਆਉਣਗੇ।
ਅਜਿਹੇ ‘ਚ ਖਾਸ ਗੱਲ ਹੈ ਕਿ ਕਾਂਗਰਸ ਪਾਰਟੀ ਤੋਂ ਆਏ ਦਿਨ ਕੋਈ ਨਾ ਕੋਈ ਲੀਡਰ ਨਾਰਾਜ਼ ਹੋ ਕੇ ਬਹਿ ਜਾਂਦਾ ਹੈ। ਸਿਆਸੀ ਸਲਾਹਕਾਰਾਂ ਨੂੰ ਸੱਦਾ ਤਾਂ ਮਿਲ ਗਿਆ ਹੈ ਅਜਿਹੇ ‘ਚ ਕੌਣ ਕੈਪਟਨ ਦੀ ਪਾਰਟੀ ‘ਚ ਸ਼ਰੀਕ ਹੁੰਦਾ ਹੈ ਤੇ ਕੌਣ ਰਹਿੰਦਾ ਹੈ, ਇਸ ਸਿਆਸੀ ਜਸ਼ਨ ਤੋਂ ਪਰੇ ਇਹ ਵੇਖਣਾ ਖਾਸ ਰਹੇਗਾ।
ਕੈਪਟਨ ਦੇ ਫਾਰਮ ਹਾਊਸ 'ਤੇ ਨਵੇਂ ਸਾਲ ਦੇ ਜਸ਼ਨ, ਮਹਿਮਾਨਾਂ 'ਚ ਇਹ ਖਾਸ ਲੋਕ ਸ਼ਾਮਲ
ਏਬੀਪੀ ਸਾਂਝਾ
Updated at:
31 Dec 2019 03:34 PM (IST)
ਕੈਪਟਨ ਦੇ ਸਿਸ਼ਮਾ ਫਾਰਮ ਹਾਊਸ ‘ਤੇ ਅੱਜ ਸ਼ਾਮ ਨਵੇਂ ਸਾਲ ਦੀ ਪਾਰਟੀ ਦੀ ਤਿਆਰੀ ਕੀਤੀ ਜਾ ਰਹੀ ਹੈ। ਖ਼ਬਰਾਂ ਹਨ ਕਿ ਇਸ ਪਾਰਟੀ ‘ਚ ਕੈਬਿਨਟ ਮੰਤਰੀਆਂ ਤੋਂ ਇਲਾਵਾ ਸਿਆਸੀ ਸਲਾਹਕਾਰਾਂ ਤੇ ਕੁਝ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ।
- - - - - - - - - Advertisement - - - - - - - - -