ਫਰੀਦਕੋਟ: ਪੰਜਾਬ 'ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਗੈਂਗਵਾਰ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ ।ਜਾਣਕਰੀ ਮੁਤਾਬਿਕ ਤਲਵੰਡੀ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਤਿੰਨ ਨਕਾਬਪੋਸ਼ਾ ਵੱਲੋਂ ਇੱਕ ਸਕਾਰਪੀਓ ਗੱਡੀ ਤੇ ਫਾਇਰਿੰਗ ਕੀਤੀ ਗਈ ਇਥੋਂ ਤੱਕ ਕਿ ਗੱਡੀ ਦਾ ਪਿੱਛਾ ਵੀ ਕੀਤਾ ਗਿਆ ਪਰ ਗ਼ਨੀਮਤ ਰਹੀ ਕੇ ਇਸ ਘਟਨਾ 'ਚ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ।
ਘਟਨਾ ਸਬੰਧੀ ਜਾਣਕਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 12 ਵਜੇ ਤਿੰਨ ਬਾਇਕ ਸਵਾਰ ਵਿਅਕਤੀਆਂ ਵੱਲੋਂ ਸੰਦੀਪ ਸਿੰਘ ਉਰਫ ਮਨੀ ਵਾਸੀ ਬਰਗਾੜੀ ਜੋ ਆਪਣੇ ਕਿਸੇ ਸਾਥੀ ਨੂੰ ਘਰ ਛੱਡ ਕੇ ਵਾਪਿਸ ਆ ਰਿਹਾ ਸੀ ਤਾਂ ਤਲਵੰਡੀ ਰੋਡ ਤੇ ਉਨ੍ਹਾਂ ਤੇ ਗੋਲੀ ਚਲਾ ਦਿੱਤੀ ਪਰ ਉਸ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ। ਉਨ੍ਹਾਂ ਦੱਸਿਆ ਕਿ ਤਿੰਨ ਬਾਇਕ ਸਵਾਰ ਜਿਨ੍ਹਾਂ ਚੋ ਇੱਕ ਹਮਲਾਵਰ ਦੀ ਪਹਿਚਾਣ ਵਿੱਕੀ ਵਾਸੀ ਕੋਟਕਪੂਰਾ ਦੇ ਤੌਰ ਤੇ ਹੋਈ ਹੈ ਜਿਸ ਖਿਲਾਫ ਅਤੇ ਦੋ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉੱਥੇ ਸੰਦੀਪ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਹ ਆਪਣੇ ਕਿਸੇ ਸਾਥੀ ਦੇ ਘਰ ਪਾਠ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਆਪਣੇ ਦੂਜੇ ਸਾਥੀ ਨੂੰ ਉਸਦੇ ਘਰ ਛੱਡ ਕੇ ਜਦਾ ਵਾਪਿਸ ਆ ਰਹੇ ਸੀ ਤਾਂ ਤਿਨ ਮੋਟਰਸਾਈਕਲ ਸਵਾਰਾ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਮੋਗਾ: ਨਸ਼ੇ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਗਈ ਜਾਨ