ਮੋਗਾ: ਪੰਜਾਬ 'ਚ ਨਸ਼ਾ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।



ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਪੰਜਾਬ ਪੁਲਿਸ 'ਚ ਨੌਕਰੀ ਵੀ ਕਰਦਾ ਸੀ। ਬਾਅਦ 'ਚ ਨਸ਼ਾ ਸ਼ੁਰੂ ਕਰ ਦਿੱਤਾ ਸੀ ਤੇ ਨੌਕਰੀ ਵੀ ਛੱਡ ਦਿੱਤੀ ਸੀ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਦੀਆਂ ਦੋ ਭੈਣਾਂ ਹਨ ਜੋ ਕਿ ਵਿਦੇਸ਼ 'ਚ ਰਹਿੰਦੀਆਂ ਹਨ। 3 ਸਾਲ ਪਹਿਲਾਂ ਗਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ।  



ਕੁਝ ਸਮੇਂ ਤੋਂ ਇਸ ਨੌਜਵਾਨ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਇਲਾਜ ਲਈ ਪਠਾਨਕੋਟ ਵੀ ਦਾਖਲ ਕਰਵਾਇਆ ਗਿਆ ਸੀ, ਇੱਕ ਦਿਨ ਪਹਿਲਾਂ ਹੀ ਘਰ ਆਇਆ ਸੀ ਤੇ ਬੀਤੀ ਰਾਤ ਦੋਸਤਾਂ ਨਾਲ ਗਿਆ ਸੀ ਉੱਥੇ ਉਸ ਨੇ ਨਸ਼ਾ ਕਰ ਲਿਆ ਤੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ।


'ਆਪ' ਸਰਕਾਰ ਤੋਂ ਵੀ ਬੇਪ੍ਰਵਾਹ ਨਸ਼ੇ ਦੇ ਸੌਦਾਗਰ, ਵੀਡੀਓ ਹੋਈ ਸੀ ਵਾਇਰਲ


ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਅਜਿਹਾ ਹੀ ਇੱਕ ਵੀਡੀਓ ਬਠਿੰਡਾ ਦੀ ਬੀੜ ਤਾਲਾਬ ਬਸਤੀ ਦਾ ਵਾਇਰਲ ਹੋਇਆ ਹੈ ਜਿਸ ਵਿੱਚ ਔਰਤ ਨਸ਼ਾ ਵੇਚਦੀ ਨਜ਼ਰ ਆ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ 'ਚ ਹੜਕੰਪ ਮਚ ਗਿਆ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ਿਆਂ ਸਬੰਧੀ ਇਹ ਸਥਿਤੀ ਚਿੰਤਾਜਨਕ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ ਨਸ਼ਿਆਂ ਕਾਰਨ 9 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹਰ ਵਿਅਕਤੀ ਦੀ ਉਮਰ 17 ਤੋਂ 24 ਸਾਲ ਦੇ ਵਿਚਕਾਰ ਹੈ।


ਨਸ਼ੇ ਤੋਂ ਛੁਟਕਾਰਾ ਪਾਉਣ ਲਈ ਘਰੇ ਹੀ 5 ਮਿੰਟ 'ਚ ਕਰੋ ਦਵਾਈ ਤਿਆਰ


ਇਹ ਦਵਾਈ ਬਾਰੇ ਕਈ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ ਪਰ ਇਸ ਨੂੰ ਕਿਸੇ ਚੰਗੇ ਵੈਦ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਹੈ। ਇਸ ਦਵਾਈ ਇੰਨੀ ਕਾਰਗਾਰ ਹੈ ਕਿ ਕੋਈ ਫਰਕ ਨਹੀਂ ਪੈਂਦਾ ਕਿ ਨਸ਼ਾ ਸ਼ਰਾਬਗੁਟਕਾਤੰਬਾਕੂ ਆਦਿਕੋਈ ਵੀ ਕਿਸੇ ਵੀ ਕਿਸਮ ਦਾ ਹੋਵੇਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


ਇਸ ਦਵਾਈ ਨੂੰ ਤਿਆਰ ਕਰਨ ਲਈ ਪਹਿਲਾਂ ਅਦਰਕ ਦੇ ਛੋਟੇ ਟੁਕੜੇ ਕੱਟੋ। ਹੁਣ ਉਨ੍ਹਾਂ 'ਤੇ ਸੇਂਧਾ ਨਮਕ ਪਾਓ ਤੇ ਨਿੰਬੂ ਨੂੰ ਨਿਚੋੜੋ। ਅੰਤ ਵਿੱਚ ਟੁਕੜਿਆਂ ਨੂੰ ਧੁੱਪ ਵਿੱਚ ਸੁੱਕਣ ਲਈ ਰੱਖੋ। ਜਦੋਂ ਟੁਕੜੇ ਸੁੱਕ ਜਾਂਦੇ ਹਨਉਨ੍ਹਾਂ ਨੂੰ ਇੱਕ ਡੱਬੇ ਵਿੱਚ ਰੱਖੋ। ਨਸ਼ਾ ਛੁਡਾਉਣ ਲਈ ਦਵਾਈ ਲਓ। ਹੁਣ ਜਦੋਂ ਵੀ ਤੁਹਾਨੂੰ ਨਸ਼ਾ ਕਰਨ ਦਾ ਮਨ ਕਰੇ ਤਾਂ ਇਸ ਟੁਕੜੇ ਨੂੰ ਬਾਹਰ ਕੱਢੋ ਤੇ ਚੂਸਦੇ ਰਹੋ। ਇਹ ਅਦਰਕ ਮੂੰਹ ਵਿੱਚ ਨਹੀਂ ਘੁਲਦਾ ਤੇ ਤੁਸੀਂ ਇਸ ਨੂੰ ਸਵੇਰ ਤੋਂ ਸ਼ਾਮ ਤੱਕ ਮੂੰਹ ਵਿੱਚ ਰੱਖ ਸਕਦੇ ਹੋਵਿਸ਼ਵਾਸ ਕਰੋ ਕਿ ਤੁਹਾਨੂੰ ਕੋਈ ਹੋਰ ਨਸ਼ਾ ਕਰਨ ਦਾ ਮਨ ਵੀ ਨਹੀਂ ਕਰੇਗਾ।