ਤਲਵੰਡੀ ਸਾਬੋ: ਇੱਥੇ ਦੀ ਪੁਲਿਸ (Punjab Police) ਨੇ ਵਿਧਾਇਕਾ (MLA) ਦੀ ਸਕਾਰਪੀਓ ਕਾਰ ਦਾ ਚਲਾਨ ਕੀਤਾ ਹੈ। ਦੱਸ ਦਈਏ ਇਹ ਕਾਰ ਆਮ ਆਦਮੀ ਪਾਰਟੀ(Aam Aadmi Party) ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਹੈ। ਜਿਸ ਸਮੇਂ ਕਾਰ ਦਾ ਚਲਾਨ ਕੀਤਾ ਗਿਆ, ਵਿਧਾਇਕਾ ਕਾਰ ਵਿੱਚ ਨਹੀਂ ਸੀ। ਸਗੋਂ ਉਸ ਦਾ ਭਰਾ ਉਦੈਵੀਰ ਕਾਰ ਵਿੱਚ ਸਵਾਰ ਸੀ।
ਸਥਾਨਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਕਾਰ ਦਾ ਚਲਾਨ ਕੀਤਾ। ਮਿਲੀ ਜਾਣਕਾਰੀ ਮੁਤਾਬਕ ਉਸ ਕੋਲ ਕਾਰ ਦੇ ਪੂਰੇ ਕਾਗਜ਼ਾਤ ਨਹੀਂ ਵੀ ਨਹੀਂ ਸੀ। ਕਾਰ ‘ਚ ਹੂਟਰ ਲੱਗਿਆ ਸੀ, ਜਿਸ ਨੂੰ ਵਜਾ ਕੇ ਉਹ ਆਵਾਜ਼ ਪ੍ਰਦੂਸ਼ਣ ਹੋ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਵਿਧਾਇਕ ਦੀ ਕਾਰ ਦਾ ਚਲਾਨ ਕੱਟ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904