ਨਵੀਂ ਦਿੱਲੀ: ਚੀਨ ਦੇ ਸਰਕਾਰੀ ਟੀਵੀ ਚੈਨਲ ਚਾਈਨਾ ਗਲੋਬਲ ਟੈਲੀਵੀਜ਼ਨ ਨੈੱਟਵਰਕ (ਸੀਜੀਟੀਐਨ) ਦੀ ਅਧਿਕਾਰਤ ਵੈੱਬਸਾਈਟ ਨੇ ਮਾਉਂਟ ਐਵਰੈਸਟ ਨੂੰ ਆਪਣਾ ਦੱਸਿਆ ਹੈ, ਜੋ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਹੈ। ਚੈਨਲ ਨੇ ਕਿਹਾ,
ਸ਼ੁੱਕਰਵਾਰ ਨੂੰ ਕੁਵਾਮੋਲੰਗਮਾ ਮਾਉਂਟ ‘ਤੇ ਸੂਰਜ ਦੀ ਰੌਸ਼ਨੀ ਦਾ ਇੱਕ ਅਸਾਧਾਰਨ ਦ੍ਰਿਸ਼। ਇਹ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਚੀਨ ਦੇ ਤਿੱਬਤ ਖੁਦਮੁਖਤਿਆਰੀ ਖੇਤਰ ‘ਚ ਸਥਿਤ ਹੈ।-
ਹਾਲਾਂਕਿ, ਚੀਨ ਦੇ ਇਸ ਕਦਮ ਦਾ ਵਿਰੋਧ ਨੇਪਾਲ ਵਿੱਚ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਨੇ ਆਪਣੀ ਸਰਕਾਰ ਤੋਂ ਚੀਨ ਨੂੰ ਸਬਕ ਸਿਖਾਉਣ ਦੀ ਮੰਗ ਵੀ ਕੀਤੀ ਹੈ। ਚੀਨ ਤੇ ਨੇਪਾਲ ਨੇ ਸਰਹੱਦੀ ਵਿਵਾਦ ਦੇ ਹੱਲ ਲਈ 1960 ‘ਚ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਅਨੁਸਾਰ ਮਾਉਂਟ ਐਵਰੈਸਟ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇਸ ਦਾ ਦੱਖਣੀ ਹਿੱਸਾ ਨੇਪਾਲ ਕੋਲ ਹੋਵੇਗਾ ਜਦੋਂ ਕਿ ਉੱਤਰੀ ਹਿੱਸਾ ਤਿੱਬਤ ਖੁਦਮੁਖਤਿਆਰੀ ਖੇਤਰ ਕੋਲ ਹੋਵੇਗਾ। ਤਿੱਬਤ ‘ਤੇ ਚੀਨ ਦਾ ਕਬਜ਼ਾ ਹੈ।
ਚੀਨ ਦੇ 5 ਜੀ ਨੈੱਟਵਰਕ ਨਾਲ ਭਾਰਤ ਨੂੰ ਵੀ ਚਿੰਤਾ:
ਚਾਈਨਾ ਮੋਬਾਈਲ ਤੇ ਹੁਆਵੇ ਕੰਪਨੀ ਨੇ 6500 ਮੀਟਰ ਦੀ ਉਚਾਈ 'ਤੇ ਮਾਉਂਟ ਐਵਰੈਸਟ ਦੇ ਤਿੱਬਤ ਵੱਲ 5ਜੀ ਇੰਟਰਨੈਟ ਬੇਸ ਸਟੇਸ਼ਨ ਬਣਾਇਆ ਹੈ। ਮਾਹਰ ਚੀਨ ਵੱਲੋਂ ਮਾਉਂਟ ਐਵਰੈਸਟ 'ਤੇ 5ਜੀ ਨੈੱਟਵਰਕ ਲਾਉਣ ਨਾਲ ਚਿੰਤਾ 'ਚ ਹਨ। ਇਸ ਕਦਮ ਨਾਲ ਪੂਰਾ ਹਿਮਾਲੀਆ ਉਸ ਦੇ ਕਾਬੂ ‘ਚ ਆ ਸਕਦਾ ਹੈ।
5ਜੀ ਵੀ ਨੈਟਵਰਕ ਦਾ ਇੱਕ ਰਣਨੀਤਕ ਪਹਿਲੂ ਹੈ ਕਿਉਂਕਿ ਇਹ ਸਮੁੰਦਰ ਦੇ ਪੱਧਰ ਤੋਂ 8,000 ਮੀਟਰ ਦੀ ਉਚਾਈ 'ਤੇ ਸਥਾਪਤ ਕੀਤਾ ਗਿਆ ਹੈ। ਇਸ ਨਾਲ ਚੀਨ ਨੂੰ ਆਪਣੇ ਮਾੜੇ ਇਰਾਦਿਆਂ ਨਾਲ ਭਾਰਤ, ਬੰਗਲਾਦੇਸ਼ ਤੇ ਮਿਆਂਮਾਰ 'ਤੇ ਨਜ਼ਰ ਰੱਖ ਸਕਦਾ ਹੈ। ਭਾਰਤ ਤੇ ਨੇਪਾਲ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਚੀਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੈਸ਼ਟੈਗ ਬੈਕਆਫਚਾਈਨਾ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।