ਫਾਜ਼ਿਲਕਾ:  ਪੰਜਾਬ ਪੁਲਿਸ ਵਲੋਂ ਅਕਸਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਹੁਣ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪੁਲਿਸ ਮੁਲਾਜ਼ਮ ਵਲੋਂ ਢਾਬੇ 'ਤੇ ਕੰਮ ਕਰਨ ਵਾਲੇ ਮੁੰਡੇ ਦੀ ਕੁੱਟ ਮਾਰ ਕੀਤੀ ਜਾ ਰਹੀ ਹੈ। ਪੰਜਾਬ ਰਾਜਸਥਾਨ ਹਾਈਵੇ 'ਤੇ ਸਥਿਤ ਇੱਕ ਢਾਬੇ 'ਤੇ ਥਾਨਾ ਸਦਰ ਜਲਾਲਾਬਾਦ ਵਿੱਚ ਤਾਇਨਾਤ ਏਐਸਆਈ ਸਤਪਾਲ ਅਤੇ ਉਸ ਦੇ ਨਾਲ ਕੁੱਝ ਸਾਥੀ ਰਾਤ 11 : 45 ਵਜੇ ਢਾਬੇ ਵਿੱਚ ਖਾਣਾ ਖਾਣ ਗਏ।


ਢਾਬਾ ਬੰਦ ਹੋਣ ਕਾਰਨ ਦੁਬਾਰਾ ਖਾਨਾ ਤਿਆਰ ਕਰਨ 'ਚ   ਢਾਬਾ ਸੰਚਾਲਕਾਂ ਵਲੋਂ ਦੇਰੀ ਹੋ ਗਈ, ਜਿਸ ਕਾਰਨ ਗੁੱਸੇ 'ਚ ਆ ਕੇ ਪੁਲਿਸ ਮੁਲਾਜ਼ਮਾਂ ਨੇ ਢਾਬਾ ਮਾਲਿਕ ਅਤੇ ਵੇਟਰ 'ਤੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਦੋਨਾਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ।

ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ 'ਤੇ ਫਾਜਿਲਕਾ ਦੇ ਐਸ ਐਸ ਪੀ ਹਰਜੀਤ ਸਿੰਘ  ਨੇ ਦੋਸ਼ੀ ਪੁਲਿਸ ਮੁਲਾਜਮ ਏ ਐਸ ਆਈ ਸਤਪਾਲ ਨੂੰ ਲਾਈਨ ਹਾਜਰ ਕਰ ਮਾਮਲੇ ਦੀ ਜਾਂਚ ਕਰਣ  ਦੇ ਹੁਕਮ ਦਿੱਤੇ ਹਨ. ਉਨ੍ਹਾਂ ਕਿਹਾ ਕਿ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।