ਚੰਡੀਗੜ੍ਹ: ਅੱਜ ਸਵੇਰੇ ਅਚਾਨਕ ਪੰਜਾਬ ਵਿੱਚ ਕਈ ਥਾਵਾਂ 'ਤੇ ਦਿਨ 'ਚ ਹੀ ਹਨੇਰਾ ਛਾ ਗਿਆ। ਜਲੰਧਰ ਵਿੱਚ ਵੇਖਦਿਆਂ ਹੀ ਵੇਖਦਿਆਂ ਅਸਮਾਨ ‘ਚ ਸੰਘਣੇ ਕਾਲੇ ਬਦਲ ਛਾ ਗਏ। ਕਈ ਦਿਨਾਂ ਦੀ ਗਰਮੀ ਤੋਂ ਬਾਅਦ ਅਚਾਨਕ ਅੱਜ ਕਈ ਥਾਈਂ ਪਹਿਲਾਂ ਹਲਕੀ ਬਾਰਸ਼ ਹੋਣ ਲੱਗ ਗਈ। ਅਜਿਹੀਆਂ ਹੀ ਰਿਪੋਰਟਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਹਨ।


ਮੌਸਮ 'ਚ ਆਈ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਸੋਮਵਾਰ ਤੋਂ ਨਿਰੰਤਰ ਸੂਰਜ ਖਿੜਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸਵੇਰ ਦੇ ਸਮੇਂ ਬੱਦਲਵਾਈ ਵਾਲਾ ਮੌਸਮ ਰਿਹਾ ਤੇ ਸਵੇਰੇ 11 ਵਜੇ ਦੇ ਕਰੀਬ ਹਲਕੀ ਬੂੰਦਾਂ ਬਾਂਦੀ ਮੌਸਮ ਬਦਲ ਦਿੱਤਾ। ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਠੰਡ ਵੀ ਮਹਿਸੂਸ ਹੋਈ।

ਬਦਲੇ ਮੌਸਮ ਦੌਰਾਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਸੀ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸ਼ੁੱਕਰਵਾਰ ਨੂੰ ਵੀ ਆਸਮਾਨ ‘ਚ ਬੱਦਲਵਾਈ ਰਹੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ