News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਫਿਲਪੀਨਜ਼ ਨੇ ਨਿਗਲਿਆ 2 ਭੈਣਾਂ ਦਾ ਇੱਕਲੌਤਾ ਭਰਾ

Share:
ਮਨੀਲਾ: ਕਮਾਈ ਕਰ ਪਰਿਵਾਰ ਨੂੰ ਹਰ ਸੁਖ ਦੇਣ ਦਾ ਸੁਪਨਾ ਲੈ ਵਿਦੇਸ਼ ਗਏ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਖਬਰ ਫਿਲਪੀਨਜ਼ ਤੋਂ ਹੈ। ਜਿੱਥੇ ਫਗਵਾੜਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ  ਫਾਈਨਾਂਸ ਦਾ ਕੰਮ ਕਰਦਾ ਸੀ। ਪਰਿਵਾਰ ਮੁਤਾਬਕ ਜਨਵਰੀ 'ਚ ਉਸ ਦਾ ਵਿਆਹ ਰੱਖਿਆ ਹੋਇਆ ਸੀ।       ਜਾਣਕਾਰੀ ਮੁਤਾਬਕ ਫਗਵਾੜਾ ਦੀ ਗਰੀਨ ਲੈਂਡ ਕਲੋਨੀ ਦਾ ਰਹਿਣ ਵਾਲਾ 26 ਸਾਲਾ ਸੁਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ। ਉਸ ਦਾ ਸੁਪਨਾ ਸੀ ਕਿ ਚੰਗੀ ਕਮਾਈ ਕਰ ਪਰਿਵਾਰ ਨੂੰ ਹਰ ਸੁਖ ਦੇਵੇਗਾ। ਫਿਲਪੀਨਜ਼ 'ਚ ਉਸ ਨੇ ਫਾਈਨਾਂਸ ਦਾ ਕੰਮ ਸ਼ੁਰੂ ਕੀਤਾ ਸੀ। ਪਰ ਕੱਲ੍ਹ ਅਚਾਨਕ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।       ਸੁਖਵਿੰਦਰ ਦੋ ਭੈਣਾਂ ਦਾ ਇਕੱਲਾ ਭਰਾ ਸੀ। ਭੈਣ ਅਮਨਦੀਪ ਮੁਤਾਬਕ ਅਗਲੇ ਸਾਲ ਜਨਵਰੀ ’ਚ ਉਸ ਦਾ ਵਿਆਹ ਰੱਖਿਆ ਹੋਇਆ ਸੀ। ਪਰਿਵਾਰ ਉਸ ਦੇ ਸਿਹਰੇ ਬੰਨਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰ ਕੱਲ੍ਹ ਸ਼ਾਮ ਅਚਾਨਕ ਉਸ ਦੇ ਕਤਲ ਦੀ ਖਬਰ ਆਈ। ਇਸ ਖਬਰ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਸਭ ਦਾ ਰੋ- ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੁਖਵਿੰਦਰ ਦੀ ਲਾਸ਼ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਤਾਂ ਜੋ ਉਹ ਆਪਣੇ ਲਾਡਲੇ ਦਾ ਆਖਰੀ ਵਾਰ ਮੁੰਹ ਦੇਖ ਸਕਣ।
Published at : 24 Aug 2016 04:35 AM (IST) Tags: fagwara murder
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Panchayat Elections ਪੰਚਾਇਤੀ ਚੋਣਾਂ 2024 ਦੇ ਮੱਦੇਨਜ਼ਰ ਕੋਈ ਵੀ ਅਧਿਕਾਰੀ/ਕਰਮਚਾਰੀ ਨਹੀਂ ਲੈ ਸਕੇਗਾ ਬਿਨ੍ਹਾਂ ਇਜਾਜ਼ਤ ਤੋਂ ਛੁੱਟੀ; ਹੁਕਮ ਹੋਏ ਜਾਰੀ

Panchayat Elections ਪੰਚਾਇਤੀ ਚੋਣਾਂ 2024 ਦੇ ਮੱਦੇਨਜ਼ਰ ਕੋਈ ਵੀ ਅਧਿਕਾਰੀ/ਕਰਮਚਾਰੀ ਨਹੀਂ ਲੈ ਸਕੇਗਾ ਬਿਨ੍ਹਾਂ ਇਜਾਜ਼ਤ ਤੋਂ ਛੁੱਟੀ; ਹੁਕਮ ਹੋਏ ਜਾਰੀ

Punjab By Poll: ਜਾਖੜ ਦੀ ਨਰਾਜ਼ਗੀ ਵਿਚਾਲੇ ਪੰਜਾਬ ਭਾਜਪਾ ਨੇ ਲਿਆ ਫ਼ੈਸਲਾ, ਜ਼ਿਮਨੀ ਚੋਣਾਂ ਨੂੰ ਲੈ ਕੇ ਨਾਵਾਂ ਦਾ ਕੀਤਾ ਐਲਾਨ !

Punjab By Poll: ਜਾਖੜ ਦੀ ਨਰਾਜ਼ਗੀ ਵਿਚਾਲੇ ਪੰਜਾਬ ਭਾਜਪਾ ਨੇ ਲਿਆ ਫ਼ੈਸਲਾ, ਜ਼ਿਮਨੀ ਚੋਣਾਂ ਨੂੰ ਲੈ ਕੇ ਨਾਵਾਂ ਦਾ ਕੀਤਾ ਐਲਾਨ !

Punjab Farmer : 2018 ਤੋਂ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਕੇ ਹੋਰਨਾ ਕਿਸਾਨਾਂ ਲਈ ਮਿਸਾਲ ਬਣਿਆ ਕਿਸਾਨ ਜਗਦੀਸ਼ ਸਿੰਘ

Punjab Farmer : 2018 ਤੋਂ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਕੇ ਹੋਰਨਾ ਕਿਸਾਨਾਂ ਲਈ ਮਿਸਾਲ ਬਣਿਆ ਕਿਸਾਨ ਜਗਦੀਸ਼ ਸਿੰਘ

Panchyat Election: ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਆਪ ਵਰਕਰਾਂ 'ਤੇ ਗ਼ੁੰਡਾਗਰਦੀ ਕਰਕੇ ਕਾਗ਼ਜ਼ ਪਾੜਨ ਦੇ ਇਲਜ਼ਾਮ, ਦੇਖੋ ਵੀਡੀਓ

Panchyat Election: ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਆਪ ਵਰਕਰਾਂ 'ਤੇ ਗ਼ੁੰਡਾਗਰਦੀ ਕਰਕੇ ਕਾਗ਼ਜ਼ ਪਾੜਨ ਦੇ ਇਲਜ਼ਾਮ, ਦੇਖੋ ਵੀਡੀਓ

Punjab News: ਮੁੜ ਪੰਜਾਬ 'ਚ ਵੜੀ ED, ਕਈ ਥਾਵਾਂ 'ਤੇ ਮਾਰੇ ਛਾਪੇ, ਪੰਜਾਬ ਪੁਲਿਸ ਨੇ ਕਿਹਾ-ਜਾਂਚ 'ਚ ਕੋਈ ਨਾ ਪਾਵੇ ਅੜਿੱਕਾ

Punjab News: ਮੁੜ ਪੰਜਾਬ 'ਚ ਵੜੀ ED, ਕਈ ਥਾਵਾਂ 'ਤੇ ਮਾਰੇ ਛਾਪੇ, ਪੰਜਾਬ ਪੁਲਿਸ ਨੇ ਕਿਹਾ-ਜਾਂਚ 'ਚ ਕੋਈ ਨਾ ਪਾਵੇ ਅੜਿੱਕਾ

ਪ੍ਰਮੁੱਖ ਖ਼ਬਰਾਂ

Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?

Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?

Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ

Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ

Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ

Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ

4,5 ਅਤੇ 6 ਅਕਤੂਬਰ ਨੂੰ ਇਥੇ ਸਾਰੇ ਰਹਿਣਗੇ ਸਕੂਲ ਬੰਦ, ਸਰਕਾਰ ਨੇ ਜਾਰੀ ਕੀਤਾ ਹੁਕਮ

4,5 ਅਤੇ 6 ਅਕਤੂਬਰ ਨੂੰ ਇਥੇ ਸਾਰੇ ਰਹਿਣਗੇ ਸਕੂਲ ਬੰਦ, ਸਰਕਾਰ ਨੇ ਜਾਰੀ ਕੀਤਾ ਹੁਕਮ