ਪੰਜਾਬ 'ਚ ਸੋਮਵਾਰ ਨੂੰ ਲੈ ਕੇ ਉੱਠੀ ਛੁੱਟੀ ਮੰਗ! ਜਾਣੋ ਕਿਉਂ ਮੁਲਾਜ਼ਮਾਂ ਨੇ ਕੀਤੀ ਇਹ ਡਿਮਾਂਡ
14 ਦਸੰਬਰ ਨੂੰ ਵੋਟਿੰਗ ਦਾ ਕੰਮ ਦੇਰ ਨਾਲ ਖਤਮ ਹੋਵੇਗਾ ਅਤੇ ਕਰਮਚਾਰੀ ਅਤੇ ਅਧਿਆਪਕ ਘਰ ਪਹੁੰਚਣ ਵਿੱਚ ਦੇਰ ਹੋਵੇਗੀ। ਇਸ ਲਈ ਸਟਾਫ ਨੂੰ 15 ਦਸੰਬਰ ਨੂੰ ਛੁੱਟੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 15 ਦਸੰਬਰ ਨੂੰ ਛੁੱਟੀ ਬਾਰੇ...

ਪੰਜਾਬ ਵਿੱਚ ਜ਼ਿਲ੍ਹਾ ਪਾਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅੱਜ ਯਾਨੀਕਿ 14 ਦਸੰਬਰ ਨੂੰ ਹੋ ਰਹੀਆਂ ਹਨ। ਇਸ ਲਈ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ’ਤੇ ਹਨ। ਇਸਦੇ ਦੌਰਾਨ ਜਥੇਬੰਦੀ DTF ਵੱਲੋਂ ਮੰਗ ਕੀਤੀ ਗਈ ਹੈ ਕਿ ਚੋਣ ਡਿਊਟੀ ’ਤੇ ਰਹਿਣ ਵਾਲੇ ਸਾਰੇ ਕਰਮਚਾਰੀਆਂ ਨੂੰ 15 ਦਸੰਬਰ ਨੂੰ ਛੁੱਟੀ ਦਿੱਤੀ ਜਾਵੇ।
ਇਸ ਵਜ੍ਹਾ ਕਰਕੇ ਮੁਲਾਜ਼ਮਾਂ ਨੂੰ ਦਿੱਤੀ ਜਾਏ 15 ਦਸੰਬਰ ਦੀ ਛੁੱਟੀ
ਜਥੇਬੰਦੀ ਦਾ ਕਹਿਣਾ ਹੈ ਕਿ 14 ਦਸੰਬਰ ਨੂੰ ਵੋਟਿੰਗ ਦਾ ਕੰਮ ਦੇਰ ਨਾਲ ਖਤਮ ਹੋਵੇਗਾ ਅਤੇ ਕਰਮਚਾਰੀ ਅਤੇ ਅਧਿਆਪਕ ਘਰ ਪਹੁੰਚਣ ਵਿੱਚ ਦੇਰ ਹੋਵੇਗੀ। ਇਸ ਲਈ ਸਟਾਫ ਨੂੰ 15 ਦਸੰਬਰ ਨੂੰ ਛੁੱਟੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 15 ਦਸੰਬਰ ਨੂੰ ਛੁੱਟੀ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਇਸੇ ਕਾਰਨ DTF ਸਮੇਤ ਹੋਰ ਕਰਮਚਾਰੀ ਸੰਸਥਾਵਾਂ ਵੀ 15 ਦਸੰਬਰ ਨੂੰ ਛੁੱਟੀ ਦੇਣ ਦੀ ਮੰਗ ਕਰ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















