News
News
ਟੀਵੀabp shortsABP ਸ਼ੌਰਟਸਵੀਡੀਓ
X

ਅਕਾਲੀ ਵਿਧਾਇਕ ਦੇ ਸਕਿਉਰਿਟੀ ਰੂਮ 'ਚ ਸਿਪਾਹੀ ਨੂੰ ਲੱਗੀ ਗੋਲੀ, ਮੌਤ

Share:
ਲੁਧਿਆਣਾ: ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਬਾਹਰ ਚੱਲੀ ਚੱਲਣ ਕਾਰਨ ਪੁਲੀਸ ਦੇ ਇੱਕ ਸਿਪਾਹੀ ਦੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਇਹ ਇੱਕ ਹਾਦਸਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸਾਥੀ ਮੁਲਾਜਮ ਵੱਲੋਂ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਸਿਪਾਹੀ ਨਿਰਦੇਸ਼ ਸਿੰਘ ਦੀ ਮੌਤ ਹੋਈ ਹੈ। ਮ੍ਰਿਤਕ ਮੁਲਾਜ਼ਮ ਪਟਿਆਲਾ ਦੇ ਪਿੰਡ ਘੱਗਾ ਦਾ ਰਹਿਣ ਵਾਲਾ ਸੀ। Manpreet-S-Ayali-lud ਲੁਧਿਆਣਾ ਦੇ ਏਸੀਪੀ ਗੁਰਜੀਤ ਸਿੰਘ ਮੁਤਾਬਕ ਨਿਰਦੇਸ਼ ਸਿੰਘ ਅਤੇ ਸਿਪਾਹੀ ਸੁਰਜੀਤ ਸਿੰਘ ਪੀਸੀਆਰ ਮੋਟਰਸਾਈਕਲ ਨੰਬਰ 59 ’ਤੇ ਤਾਇਨਾਤ ਸਨ। ਉਹ ਹੰਬੜਾ ਰੋਡ ਸਥਿਤ ਵਿਧਾਇਕ ਇਆਲੀ ਦੇ ਘਰ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹ ਸ੍ਰੀ ਇਆਲੀ ਦੀ ਕੋਠੀ ਬਾਹਰ ਬਣੇ ਗਾਰਡ ਰੂਮ ਵਿੱਚ ਬੈਠ ਗਏ ਅਤੇ ਆਪਣੇ ਪਿਸਤੌਲ ਸਾਫ਼ ਕਰਨ ਲੱਗੇ। ਇਸ ਦੌਰਾਨ ਸਿਪਾਹੀ ਸੁਰਜੀਤ ਦੇ ਪਿਸਤੌਲ ਤੋਂ ਨਿਕਲੀ ਗੋਲੀ ਨਿਰਦੇਸ਼ ਸਿੰਘ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਵਿਧਾਇਕ ਇਆਲੀ ਦੇ ਪਰਿਵਾਰਕ ਮੈਂਬਰ ਤੇ ਹੋਰ ਮੌਕੇ 'ਤੇ ਪਹੁੰਚੇ। ਇਆਲੀ ਦੇ ਭਰਾ ਹਰਬੀਰ ਸਿੰਘ ਨੇ ਆਪਣੀ ਗੱਡੀ 'ਚ ਨਿਰਦੇਸ਼ ਸਿੰਘ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਏਸੀਪੀ ਨੇ ਕਿਹਾ ਕਿ ਨਿਰਦੇਸ਼ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਹਾਲੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਏਗੀ।
Published at : 15 Nov 2016 11:14 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ

Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ

Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ

Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ

Punjab News: ਨਗਰ ਨਿਗਮ ਚੋਣਾਂ ਨਾ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਫੁੱਟਿਆ ਗੁੱਸਾ, ਰਾਜ ਚੋਣ ਕਮਿਸ਼ਨਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Punjab News: ਨਗਰ ਨਿਗਮ ਚੋਣਾਂ ਨਾ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਫੁੱਟਿਆ ਗੁੱਸਾ, ਰਾਜ ਚੋਣ ਕਮਿਸ਼ਨਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਅੰਮ੍ਰਿਤਸਰ 'ਚ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼, 3 ਤਸਕਰ ਇੱਕ ਕੋਲ ਹੈਰੋਇਨ ਅਤੇ ਆਈਸ ਸਣੇ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼, 3 ਤਸਕਰ ਇੱਕ ਕੋਲ ਹੈਰੋਇਨ ਅਤੇ ਆਈਸ ਸਣੇ ਗ੍ਰਿਫ਼ਤਾਰ

Ban on Kripan: ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮ ਨਹੀਂ ਪਹਿਣ ਸਕਣਗੇ ਕਿਰਪਾਨ! ਸਰਕਾਰੀ ਹੁਕਮਾਂ ਮਗਰੋਂ ਵੱਡਾ ਵਿਵਾਦ, ਸਿੱਖ ਬੋਲੇ... ਸਾਡੀ ਧਾਰਮਿਕ ਆਜ਼ਾਦੀ ਨਾ ਖੋਹੋ

Ban on Kripan: ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮ ਨਹੀਂ ਪਹਿਣ ਸਕਣਗੇ ਕਿਰਪਾਨ! ਸਰਕਾਰੀ ਹੁਕਮਾਂ ਮਗਰੋਂ ਵੱਡਾ ਵਿਵਾਦ, ਸਿੱਖ ਬੋਲੇ... ਸਾਡੀ ਧਾਰਮਿਕ ਆਜ਼ਾਦੀ ਨਾ ਖੋਹੋ

ਪ੍ਰਮੁੱਖ ਖ਼ਬਰਾਂ

Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ

Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ

Gold-Silver Rate Today: ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ

Gold-Silver Rate Today: ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ

Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ

Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ

Somy Ali on Salman: ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ

Somy Ali on Salman: ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ