ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਦੀ ਵੱਡੀ ਪਹਿਲ
ਏਬੀਪੀ ਸਾਂਝਾ | 05 Sep 2016 04:23 AM (IST)
ਚੰਡੀਗੜ੍ਹ: ਅੱਜ ਦੇਸ਼ ਭਰ 'ਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਏਗਾ। ਸਰਕਾਰ ਵੱਲੋਂ ਪਹਿਲੀ ਵਾਰ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਦਿੱਤੇ ਜਾ ਰਹੇ ਹਨ। ਇਸ ਦੇ ਲਈ 72 ਸਾਲਾਂ ਸਵਰਨ ਸਿੰਘ ਤੇ 98 ਸਾਲਾਂ ਸਿਸਟਰ ਮੀਰਾਬੇਲ ਦਾ ਨਾਮ ਤੈਅ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਈਟਾਈਮ ਅਚੀਵਮੈਂਟ ਅਵਾਰਡ ਤਹਿਤ ਆਪਣੇ ਜੀਵਨ ਕਾਲ 'ਚ ਸਿੱਖਿਆ ਖੇਤਰ 'ਚ ਵਡਮੁੱਲਾ ਯੋਗਦਾਨ ਦੇਣ ਵਾਲੇ ਸਵਰਨ ਸਿੰਘ ਤੇ ਸਿਸਟਰ ਮੀਰਾਬੇਲ ਨੂੰ ਇੱਕ-ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਵੀ ਨਵਾਜ਼ਿਆ ਜਾਵੇਗਾ। ਇਸ ਦੇ ਲਈ ਮੋਹਾਲੀ ਦੇ ਲਾਂਡਰਾ 'ਚ ਸੀਜੀਸੀ ਕਾਲਜ 'ਚ ਖਾਸ ਸਮਾਗਮ ਰੱਖਿਆ ਗਿਆ ਹੈ।