ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਘੁੱਗੀ ਨੂੰ ਪਾਰਟੀ ਦਾ ਕਨਵੀਨਰ ਬਣਾਇਆ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਇਲਾਜ਼ਾਮ 'ਚ ਅਹੁਦੇ ਤੋਂ ਹਟਾਇਆ ਸੀ। ਘੁੱਗੀ ਕਾਫੀ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਇੱਕ ਕਰ ਰਹੇ ਹਨ ਤੇ ਦੁਆਬਾ ਖੇਤਰ 'ਚ ਉਨ੍ਹਾਂ ਦਾ ਕਾਫੀ ਆਧਾਰ ਹੈ।     ਆਮ ਆਦਮੀ ਪਾਰਟੀ ਨੇ ਸਿੱਖ ਚਿਹਰੇ ਨੂੰ ਦੁਬਾਰਾ ਕਨਵੀਨਰ ਬਣਾਇਆ ਹੈ ਕਿਉਂਕਿ 'ਆਪ' ਸਿੱਖ ਭਾਈਚਾਰੇ ਨੂੰ ਦੱਸਣਾ ਚਾਹੁੰਦੀ ਹੈ ਕਿ ਉਹ ਸਿੱਖ ਵਿਰੋਧੀ ਨਹੀਂ। ਛੋਟੇਪੁਰ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਮੈਨੀਫੈਸਟੋ ਵੇਲੇ ਕਿਹਾ ਸੀ ਕਿ ਜੇ ਤੁਹਾਨੂੰ ਪੰਥ 'ਚੋਂ ਛੇਕ ਦਿੱਤਾ ਜਾਂਦਾ ਤਾਂ ਕੀ ਹੁੰਦਾ। ਸ਼ਾਇਦ ਇਸੇ ਦਾ ਅਸਰ ਹੈ ਕਿ ਸਿੱਖ ਚਿਹਰਾ ਮੁੜ ਕਨਵੀਨਰ ਬਣਾਇਆ ਗਿਆ।     ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਮੰਨੇ ਪ੍ਰਮੰਨੇ ਕਮੇਡੀਅਨ ਹਨ ਤੇ ਪੰਜਾਬੀ ਦੀ ਜਵਾਨੀ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੀ ਹੈ।