ਅੰਮ੍ਰਿਤਸਰ 'ਚ ਤਿੰਨ ਤਸਕਰ ਢੇਰ
ਏਬੀਪੀ ਸਾਂਝਾ | 12 Jul 2016 04:29 AM (IST)
ਅੰਮ੍ਰਿਤਸਰ: ਬੀਐਸਐਫ ਨੇ ਸਰਹੱਦ ਪਾਰ ਕਰ ਭਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਤਸਕਰਾਂ ਨੂੰ ਢੇਰ ਕਰ ਦਿੱਤਾ ਹੈ। ਇਹ ਤਸਕਰ ਅਜਨਾਲਾ ਨੇੜੇ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਂਕੀ ਦਰੀਆ ਮਨਸੂਰ ਇਲਾਕੇ 'ਚ ਰਾਵੀ ਦਰਿਆ ਪਾਰ ਕਰਕੇ ਭਾਰਤ 'ਚ ਦਾਖਿਲ ਹੋ ਰਹੇ ਸਨ। ਬੀਐਸਐਫ ਨੇ ਦਰਿਆ ਨੇੜੇ ਹਰਕਤ ਦੇਖਦਿਆਂ ਕੀਤੀ ਕਾਰਵਾਈ 'ਚ ਇਹਨਾਂ ਪਾਕਿ ਤਸਕਰਾਂ ਨੂੰ ਕੀਤਾ ਢੇਰ। ਇਸ ਸਬੰਧੀ ਬੀਐਸਐਫ ਦੇ ਅਧਿਕਾਰੀ ਦੁਪਹਿਰ 3.30 'ਤੇ ਪ੍ਰੈਸ ਕਾਨਫਰੰਸ ਕਰਨਗੇ।