News
News
ਟੀਵੀabp shortsABP ਸ਼ੌਰਟਸਵੀਡੀਓ
X

ਕਲਯੁੱਗੀ ਰਿਸ਼ਤੇ: ਭੂਆ ਦੇ ਮੁੰਡੇ ਦਾ ਸ਼ਰਮਨਾਕ ਕਾਰਾ

Share:
ਅੰਮ੍ਰਿਤਸਰ: ਇਨਸਾਨੀ ਰਿਸ਼ਤੇ ਇੱਕ ਵਾਰ ਫਿਰ ਸ਼ਰਮਸਾਰ ਹੋਏ ਹਨ। ਪੈਸੇ ਦੇ ਲੈਣ-ਦੇਣ ਕਾਰਨ ਹੋਏ ਵਿਵਾਦ 'ਚ ਭੂਆ ਦੇ ਮੁੰਡੇ ਨੇ ਆਪਣੇ ਮਾਮੇ ਦੇ ਮੁੰਡੇ 'ਤੇ ਤੇਜ਼ਾਬ ਸੁੱਟ ਦਿੱਤਾ ਹੈ। ਗੰਭੀਰ ਹਾਲਤ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਤੇਜ਼ਾਬੀ ਹਮਲਾ ਇੰਨਾ ਖਤਰਨਾਕ ਸੀ ਕਿ ਪੀੜਤ ਦਾ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਇਹ ਦਰਦਨਾਕ ਖਬਰ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਹੈ। ਇਸ ਹਮਲੇ ਦੌਰਾਨ ਬਚਾਅ ਕਰਨ ਆਏ ਪੀੜਤ ਦੇ ਦੋਸਤ 'ਤੇ ਵੀ ਤੇਜ਼ਾਬ ਸੁੱਟਿਆ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।     ਜਾਣਕਾਰੀ ਮੁਤਾਬਕ ਪੀੜਤ ਬਲਵਿੰਦਰ ਸਿੰਘ ਸੈਂਡੀ ਟਰੱਕ ਡਰਾਈਵਰ ਹੈ। ਉਸ ਨੇ ਕਰੀਬ 5 ਮਹੀਨੇ ਪਹਿਲਾਂ ਇੱਕ ਪਲਾਟ ਵੇਚਿਆ ਸੀ। ਇਸ ਦੇ ਬਦਲੇ ਉਸ ਕੋਲ ਕੁਝ ਪੈਸਾ ਜਮਾਂ ਹੋ ਗਿਆ ਸੀ। ਇਸੇ ਦੌਰਾਨ ਉਸ ਦੀ ਭੂਆ ਦਾ ਮੁੰਡਾ ਅਮਰੀਕ ਇੱਕ ਦੁਕਾਨ ਖਰੀਦ ਕਰ ਰਿਹਾ ਸੀ ਪਰ ਉਸ ਕੋਲ ਦੋ ਲੱਖ ਰੁਪਏ ਘੱਟ ਸਨ। ਇਸ 'ਤੇ ਅਮਰੀਕ ਨੇ ਬਲਵਿੰਦਰ ਤੋਂ ਮਦਦ ਮੰਗੀ ਤਾਂ ਉਸ ਨੂੰ ਦੋ ਲੱਖ ਰੁਪਏ ਦੇ ਦਿੱਤੇ ਗਏ। ਵਾਅਦਾ ਕੀਤਾ ਗਿਆ ਕਿ ਇਹ ਰਕਮ ਕੁਝ ਮਹੀਨੇ 'ਚ ਹੀ ਵਾਪਸ ਕਰ ਦੇਵੇਗਾ।       ਕਾਫੀ ਸਮਾਂ ਬੀਤਣ ਬਾਅਦ ਵੀ ਅਮਰੀਕ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਇਸ 'ਤੇ ਬਲਵਿੰਦਰ ਲਗਾਤਾਰ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ ਪਰ ਹਰ ਵਾਲ ਉਸ ਨੂੰ ਸਿਵਾਏ ਟਾਲ-ਮਟੋਲ ਦੇ ਹੋਰ ਕੁਝ ਨਾ ਮਿਲਦਾ। ਆਖਰ ਦੁਖੀ ਹੋ ਕੇ ਬਲਵਿੰਦਰ ਅਮਰੀਕ ਦੇ ਘਰ ਪੈਸੇ ਲੈਣ ਲਈ ਗਿਆ। ਇਸ ਦੌਰਾਨ ਦੋਨਾਂ 'ਚ ਬਹਿਸ ਹੋ ਗਈ। ਇਸ 'ਤੇ ਭੜਕੇ ਅਮਰੀਕ ਨੇ ਬਲਵਿੰਦਰ 'ਤੇ ਤੇਜ਼ਾਬ ਦੀ ਬੋਤਲ ਡੋਲ ਦਿੱਤੀ। ਇੱਥੋਂ ਲੰਘ ਰਹੇ ਉਸ ਦੇ ਦੋਸਤ ਜਸਵਿੰਦ ਨੇ ਜਦ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕ ਨੇ ਉਸ 'ਤੇ ਵੀ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਰਿਸ਼ਤਿਆਂ ਨੂੰ ਸ਼ਰਮਸਾਰ ਕਰਦਿਆਂ ਇਸ ਦਰਦਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰੀਕ ਮੌਕਾ ਤੋਂ ਫਰਾਰ ਹੋ ਗਿਆ।       ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਗੰਭੀਰ ਜਖਮੀ ਬਲਵਿੰਦਰ ਨੂੰ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Published at : 31 Aug 2016 09:45 AM (IST) Tags: acid attack amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਵੱਡੀ ਖ਼ਬਰ! SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ

ਵੱਡੀ ਖ਼ਬਰ! SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ

Punjab News: ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਅਹਿਮ ਖਬਰ, ਸਰਕਾਰ ਤੋਂ ਮਿਲੇਗੀ ਵਿੱਤੀ ਸਹਾਇਤਾ, ਇੰਝ ਦਿਓ ਅਰਜ਼ੀ...

Punjab News: ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਅਹਿਮ ਖਬਰ, ਸਰਕਾਰ ਤੋਂ ਮਿਲੇਗੀ ਵਿੱਤੀ ਸਹਾਇਤਾ, ਇੰਝ ਦਿਓ ਅਰਜ਼ੀ...

Punjab News: ਲੁਟੇਰਿਆਂ ਨੇ ਨੰਬਰਦਾਰ 'ਤੇ ਕੀਤਾ ਹਮਲਾ, ਜ਼ਖਮੀ ਹੋਣ ਤੋਂ ਬਾਅਦ ਦਬੋਚਿਆ ਇੱਕ ਹਮਲਾਵਰ; ਫੈਲੀ ਦਹਿਸ਼ਤ

Punjab News: ਲੁਟੇਰਿਆਂ ਨੇ ਨੰਬਰਦਾਰ 'ਤੇ ਕੀਤਾ ਹਮਲਾ, ਜ਼ਖਮੀ ਹੋਣ ਤੋਂ ਬਾਅਦ ਦਬੋਚਿਆ ਇੱਕ ਹਮਲਾਵਰ; ਫੈਲੀ ਦਹਿਸ਼ਤ

Punjab News: ਪੰਜਾਬ 'ਚ ਸਕੂਲ ਰਹਿਣਗੇ ਬੰਦ, ਜਾਣੋ ਕਦੋਂ ਅਤੇ ਕਿਉਂ ਹੋਇਆ ਸਰਕਾਰੀ ਛੁੱਟੀ ਦਾ ਐਲਾਨ ?

Punjab News: ਪੰਜਾਬ 'ਚ ਸਕੂਲ ਰਹਿਣਗੇ ਬੰਦ, ਜਾਣੋ ਕਦੋਂ ਅਤੇ ਕਿਉਂ ਹੋਇਆ ਸਰਕਾਰੀ ਛੁੱਟੀ ਦਾ ਐਲਾਨ ?

ਪ੍ਰਮੁੱਖ ਖ਼ਬਰਾਂ

ਜਸਪ੍ਰੀਤ ਬੁਮਰਾਹ ਜਾਂ ਰਿਸ਼ਭ ਪੰਤ…ਕਿਸ ਨੂੰ ਮਿਲੇਗੀ ਭਾਰਤੀ ਟੀਮ ਦੀ ਕਪਤਾਨੀ?

ਜਸਪ੍ਰੀਤ ਬੁਮਰਾਹ ਜਾਂ ਰਿਸ਼ਭ ਪੰਤ…ਕਿਸ ਨੂੰ ਮਿਲੇਗੀ ਭਾਰਤੀ ਟੀਮ ਦੀ ਕਪਤਾਨੀ?

Fastag New Rules: ਟੋਲ ਟੈਕਸ ਅਤੇ ਫਾਸਟ ਟੈਗ ਨੂੰ ਲੈ ਹੋ ਜਾਓ ਸਾਵਧਾਨ! ਹੁਣ ਲਾਪਰਵਾਹੀ 'ਤੇ ਲੱਗੇਗਾ ਮੋਟਾ ਜੁਰਮਾਨਾ; ਜਾਣੋ ਨਵੇਂ ਨਿਯਮ...

Fastag New Rules: ਟੋਲ ਟੈਕਸ ਅਤੇ ਫਾਸਟ ਟੈਗ ਨੂੰ ਲੈ ਹੋ ਜਾਓ ਸਾਵਧਾਨ! ਹੁਣ ਲਾਪਰਵਾਹੀ 'ਤੇ ਲੱਗੇਗਾ ਮੋਟਾ ਜੁਰਮਾਨਾ; ਜਾਣੋ ਨਵੇਂ ਨਿਯਮ...

ਅਮਰੀਕਾ ਨੇ ਸੀਰੀਆ ਵਿੱਚ ਕੀਤੀ ਏਅਰਸਟ੍ਰਾਈਕ, ਅਲ ਕਾਇਦਾ ਨਾਲ ਜੁੜੇ ਇੱਕ ਅੱਤਵਾਦੀ ਸਮੂਹ ਦੇ ਸੀਨੀਅਰ ਕਮਾਂਡਰ ਨੂੰ ਕੀਤਾ ਢੇਰ

ਅਮਰੀਕਾ ਨੇ ਸੀਰੀਆ ਵਿੱਚ ਕੀਤੀ ਏਅਰਸਟ੍ਰਾਈਕ, ਅਲ ਕਾਇਦਾ ਨਾਲ ਜੁੜੇ ਇੱਕ ਅੱਤਵਾਦੀ ਸਮੂਹ ਦੇ ਸੀਨੀਅਰ ਕਮਾਂਡਰ ਨੂੰ ਕੀਤਾ ਢੇਰ

ਅੰਮ੍ਰਿਤਸਰ ਤੋਂ ਬਿਨਾਂ ਪੱਗ ਤੋਂ ਡਿਪੋਰਟ ਹੋਏ ਨੌਜਵਾਨ ਨੇ ਦੱਸੀ ਹੱਡਬੀਤੀ, ਸੁਣ ਕੇ ਕੰਬ ਜਾਵੇਗੀ ਰੂਹ

ਅੰਮ੍ਰਿਤਸਰ ਤੋਂ ਬਿਨਾਂ ਪੱਗ ਤੋਂ ਡਿਪੋਰਟ ਹੋਏ ਨੌਜਵਾਨ ਨੇ ਦੱਸੀ ਹੱਡਬੀਤੀ, ਸੁਣ ਕੇ ਕੰਬ ਜਾਵੇਗੀ ਰੂਹ