ਲੁਧਿਆਣਾ: ਕੇਂਦਰੀ ਜੇਲ੍ਹ ਲੁਧਿਆਣਾ 'ਚ ਅੱਜ ਸਵੇਰੇ ਇਕ ਕੈਦੀ ਨੇ ਦੂਸਰੇ ਕੈਦੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਤੇ ਹਮਲਾਵਰ ਦੋਵੇਂ ਹੀ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਵਜ੍ਹਾ ਦੋਨਾਂ 'ਚ ਚੱਲ ਰਹੀ ਆਪਸੀ ਰੰਜਿਸ਼ ਹੈ।       ਜਾਣਕਾਰੀ ਮੁਤਾਬਕ ਕਤਲ ਦੇ ਮਾਮਲਿਆਂ 'ਚ ਕੇਂਦਰੀ ਜੇਲ੍ਹ 'ਚ ਉਮਰ ਕੈਦ ਭੁਗਤ ਰਹੇ ਸੰਜੀਵ ਤੇ ਅਰੁਣ 'ਚ ਆਪਸੀ ਤਕਰਾਰ ਚੱਲ ਰਹੀ ਸੀ। ਅੱਜ ਸਵੇਰੇ ਕਰੀਬ 8 ਵਜੇ ਅਰੁਣ ਨੇ ਪਾਠ ਕਰਨ ਮਗਰੋਂ ਸੰਜੀਵ 'ਤੇ ਇੱਟ ਨਾਲ ਹਮਲਾ ਕਰ ਦਿੱਤਾ। ਉਸ ਨੇ ਸੰਜੀਵ ਦੇ ਸਿਰ 'ਤੇ ਇੱਟ ਨਾਲ ਇਸ ਕਦਰ ਹਮਲਾ ਕੀਤਾ ਕਿ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਕਤਲ ਤੋਂ ਬਾਅਦ ਅਰੁਣ ਨੇ ਕਿਹਾ ਕਿ ਉਸ ਨੇ ਬਲੀ ਦਿੱਤੀ ਹੈ।