ਨਵੀਂ ਦਿੱਲੀ: ਮੰਦਹਾਲੀ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਹੁਣ ਕਿਸਾਨਾਂ ਨੂੰ 7 ਫੀਸਦ ਵਿਆਜ ਦਰ 'ਤੇ ਕਰਜਾ ਮਿਲੇਗਾ। ਕੇਂਦਰ ਮੰਤਰੀ ਮੰਡਲ ਨੇ ਵਿਆਜ ਸਹਾਇਤਾ ਯੋਜਨਾ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਕਿਸਾਨਾਂ ਨੂੰ ਤਿੰਨ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ 7 ਫ਼ੀਸਦ ਵਿਆਜ ਦਰ ’ਤੇ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਮੇਂ ਸਿਰ ਕਰਜ਼ ਚੁਕਾਉਣ ਵਾਲੇ ਕਿਸਾਨਾਂ ਨੂੰ ਸਿਰਫ 4 ਫ਼ੀਸਦੀ ਵਿਆਜ ’ਤੇ ਕਰਜ਼ ਦਿੱਤਾ ਜਾਏਗਾ।     ਕੇਂਦਰੀ ਵੱਲੋਂ ਮੰਨਜ਼ੂਰ ਕੀਤੀ ਵਿਆਜ ਸਹਾਇਤਾ ਯੋਜਨਾ ਤਹਿਤ ਕਿਸਾਨਾਂ ਨੂੰ ਇੱਕ ਸਾਲ ਲਈ 3 ਲੱਖ ਤੱਕ ਦਾ ਕਰਜ਼ਾ 7 ਫ਼ੀਸਦ ਵਿਆਜ ਦਰ ’ਤੇ ਮਿਲੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ 3 ਫ਼ੀਸਦੀ ਵਾਧੂ ਵਿਆਜ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਹੂਲਤ ਉਨ੍ਹਾਂ ਕਿਸਾਨਾਂ ਨੂੰ ਮਿਲੇਗੀ ਜੋ ਸਮੇਂ ਸਿਰ ਕਰਜ਼ ਚੁਕਾਉਣਗੇ।     ਕਰਜ਼ ਤੇ ਵਿਆਜ ਦਰਾਂ 'ਚ ਰਾਹਤ ਦੇਣ ਨਾਲ ਕਿਸਾਨਾਂ ਨੂੰ ਕਾਫੀ ਲਾਭ ਮਿਲਣ ਦੀ ਉਮੀਦ ਹੈ। ਦੇਸ਼ ਭਰ 'ਚ ਕਰਜ਼ 'ਤੇ ਜਿਆਦਾ ਵਿਆਜ ਲੱਗਣ ਕਾਰਨ ਕਿਸਾਨ ਇਸ ਨੂੰ ਚੁਕਾਉਣ 'ਚ ਅਸਮਰੱਥ ਹਨ। ਮਜਬੂਰਨ ਕਈ ਕਿਸਾਨ ਖੁਦਕੁਸ਼ੀ ਦਾ ਰਾਹ ਅਖਤਿਆਰ ਕਰ ਲੈਂਦੇ ਹਨ। ਪਰ ਇਸ ਨਵੀਂ ਰਾਹਤ ਯੋਜਨਾ ਨਾਲ ਕਿਸਾਨਾਂ ਲਈ ਇੱਕ ਉਮੀਦ ਦੀ ਕਿਰਨ ਜਾਗੇਗੀ।