News
News
ਟੀਵੀabp shortsABP ਸ਼ੌਰਟਸਵੀਡੀਓ
X

ਕਿਸਾਨਾਂ ਨੇ ਵਧਾਈ ਸਰਕਾਰ ਦੀ ਮੁਸ਼ਕਲ

Share:
ਅੰਮ੍ਰਿਤਸਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਕਿਸਾਨ ਜਿਲ੍ਹੇ ਦੇ ਡੀਸੀ ਦਫਤਰ ਸਾਹਮਣੇ ਧਰਨੇ 'ਤੇ ਬੈਠੇ ਹਨ। ਹਾਲਾਂਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਕੱਲ੍ਹ ਰੇਲਵੇ ਟਰੈਕ 'ਤੇ ਲਗਾਇਆ ਧਰਨਾ ਖਤਮ ਕਰ ਦਿੱਤਾ ਹੈ। ਕੱਲ੍ਹ ਪੁਲਿਸ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਲੰਮਾਂ ਸਮਾਂ ਚੱਲੀ ਕਿਸਾਨਾਂ ਦੀ ਬੈਠਕ ਵਿੱਚ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਾਰਨ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੀਆਂ ਪਿਛਲੇ ਸਮੇਂ ਵਿੱਚ ਮੰਨਿਆਂ ਹੋਈਆਂ ਸਾਰੀਆਂ ਮੰਗਾਂ ਨੂੰ ਜਲਦ ਹੀ ਪੂਰਾ ਕਰ ਦੇਵੇਗੀ ਅਤੇ ਸਰਕਾਰ ਵੱਲੋਂ ਐਲਾਨੀਆਂ ਗਈਆਂ ਮੰਗਾਂ ਬਾਰੇ ਵੀ ਜਲਦ ਵਿਚਾਰ ਕਰਕੇ ਉਨ੍ਹਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਚੱਲਦਿਆਂ ਉਨ੍ਹਾਂ ਨੂੰ ਅਗਲੇ 15 ਦਿਨਾਂ ਵਿੱਚ ਬੈਠਕ ਕਾਰਨ ਦਾ ਸਮਾਂ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸਰਕਾਰ ਪਹਿਲਾਂ ਤਾਂ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਸੀ। ਪਰ ਉਨ੍ਹਾਂ ਨੂੰ ਜਦੋਂ ਮਜਬੂਰ ਹੋ ਕੇ ਰੇਲਵੇ ਟਰੈਕ 'ਤੇ ਆਉਣਾ ਪਿਆ ਤਾਂ ਸਰਕਾਰ ਨੇ ਗੱਲਬਾਤ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਭੇਜਿਆ। ਹੁਣ ਭਰੋਸਾ ਦਿੱਤਾ ਗਿਆ ਹੈ ਕੇ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਪੂਰਾ ਧਿਆਨ ਹੈ। ਕਿਸਾਨਾਂ ਨੇ ਕਿਹਾ ਕਿ ਭਾਵੇਂ ਉਹ ਅੱਜ ਸਰਕਾਰ ਦੇ ਭਰੋਸੇ ਤੋਂ ਬਾਅਦ ਰੇਲਵੇ ਟਰੈਕ ਖਾਲੀ ਕਰ ਰਹੇ ਹਨ ਪਰ ਜਦੋਂ ਤੱਕ ਮੰਗਾਂ ਮੰਨੇ ਜਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਓਦੋਂ ਤੱਕ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਰ ਲਗਾਇਆ ਗਿਆ ਪੱਕਾ ਮੋਰਚਾ ਪਹਿਲਾਂ ਦੀ ਤਰਾਂ ਹੀ ਜਾਰੀ ਰਹੇਗਾ।
Published at : 26 Sep 2016 09:53 AM (IST) Tags: protest amritsar farmers
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ

Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Punjab 'ਤੇ 4.13 ਲੱਖ ਕਰੋੜ ਰੁਪਏ ਦਾ ਕਰਜ਼ਾ, ਹਿਮਾਚਲ ਨਾਲੋਂ 3.7 ਗੁਣਾ ਵੱਧ ਬੋਝ, ਕੇਂਦਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

Punjab 'ਤੇ 4.13 ਲੱਖ ਕਰੋੜ ਰੁਪਏ ਦਾ ਕਰਜ਼ਾ, ਹਿਮਾਚਲ ਨਾਲੋਂ 3.7 ਗੁਣਾ ਵੱਧ ਬੋਝ, ਕੇਂਦਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

ਪ੍ਰਮੁੱਖ ਖ਼ਬਰਾਂ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ

ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ