ਕੇਜਰੀਵਾਲ ਖੁਦ ਸੰਭਾਲਣਗੇ ਪੰਜਾਬ ਦੀ ਕਮਾਨ
ਏਬੀਪੀ ਸਾਂਝਾ | 12 Aug 2016 05:21 AM (IST)
ਨਵੀਂ ਦਿੱਲੀ: ਪੰਜਾਬ ਸਮੇਤ ਹੋਰ ਮਹੱਤਵਪੂਰਣ ਸੂਬਿਆਂ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਿੰਮੇਵਾਰੀਆਂ ਤੈਅ ਕਰ ਦਿੱਤੀਆਂ ਹਨ। ਇਸ ਵੇਲੇ ਰਾਜਨੀਤਕ ਪੱਖ ਤੋਂ ਸਭ ਤੋਂ ਮਹੱਤਵਪੂਰਣ ਮੰਨੇ ਜਾ ਰਹੇ ਪੰਜਾਬ ਦੀ ਜਿੰਮੇਵਾਰੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਸੰਭਾਲਣਗੇ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੂੰ ਗੋਆ ਦੀ ਕਮਾਨ ਸੌਂਪੀ ਗਈ ਹੈ।