ਕੇਜਰੀਵਾਲ ਤੇ ਜੌਹਲ ਦੀ ਬੰਦ ਕਮਰਾ ਮੀਟਿੰਗ ਦਾ ਰਾਜ਼
ਏਬੀਪੀ ਸਾਂਝਾ | 10 Sep 2016 01:42 PM (IST)
ਲੁਧਿਆਣਾ: ਪੰਜਾਬ ਦੌਰੇ 'ਤੇ ਆਏ ਅਰਵਿੰਦ ਕੇਜਰੀਵਾਲ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਕੱਲ੍ਹ ਕੇਜਰੀਵਾਲ ਨੇ ਨਾਮੀ ਅਰਥ ਸ਼ਾਸਤਰੀ ਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਐੱਸਐੱਸ ਜੌਹਲ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਤੇ ਡਾ. ਜੌਹਲ ਵਿਚਕਾਰ ਇਹ ਬੰਦ ਕਮਰਾ ਮੀਟਿੰਗ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ 'ਆਪ' ਲੀਡਰ ਭਗਵੰਤ ਮਾਨ ਤੇ ਜਰਨੈਲ ਸਿੰਘ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਕੇਜਰੀਵਾਲ ਨੇ ਡਾ. ਜੌਹਲ ਨਾਲ ਪੰਜਾਬ ਦੇ ਆਰਥਿਕ ਹਲਾਤਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਦੀ ਇਕਨਾਮਿਕ ਹਾਲਤ ਦੇ ਸੁਧਾਰਾਂ ਬਾਰੇ ਉਨ੍ਹਾਂ ਤੋਂ ਰਾਇ ਵੀ ਮੰਗੀ ਹੈ।