ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਧਰਨਾ ਲੱਗ ਗਿਆ ਹੈ। ਪੰਜਾਬ ਯੂਥ ਕਾਂਗਰਸ ਤੇ ਜਾਟ ਮਹਾਂਸਭਾ ਦੇ ਵਰਕਰ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਤੇ ਕੇਜਰੀਵਾਲ ਦੇ ਘਰ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਤੇ ਵਾਈਟ ਪੇਪਰ ਜਾਰੀ ਕਰਨ।

 

 

 

 

ਪ੍ਰਦਰਸ਼ਨਕਾਰੀ ਕਾਂਗਰਸੀ ਕੇਜਰੀਵਾਲ ਵਿਰੁੱਧ ਨਾਅਰੇਬਾਜੀ ਕਰ ਰਹੇ ਹਨ। ਇਲਜ਼ਾਮ ਹਨ ਕਿ ਕੇਜਰੀਵਾਲ ਪੰਜਾਬ ਵਿਰੋਧੀ ਹਨ। ਕਾਂਗਰਸੀ ਵਰਕਰਾਂ ਨੇ ਕੈਪਟਨ ਨੂੰ ਪਾਣੀਆਂ ਦਾ ਰਾਖਾ ਦੱਸਿਆ। ਕੇਜਰੀਵਾਲ ਦੇ ਨਾਲ ਹੀ ਪੰਜਾਬ ਦੇ 'ਆਪ' ਲੀਡਰ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੂੰ ਵੀ ਘੇਰਿਆ ਜਾ ਰਿਹਾ ਹੈ। ਭਗਵੰਤ ਮਾਨ ਦੇ ਇੱਕ ਬਿਆਨ ਨੂੰ ਲੈ ਕਿ ਉਸ ਤੇ ਗਰੀਬਾਂ ਖਿਲਾਫ ਬੋਲਣ ਦਾ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

 

 

 

ਹਾਲਾਂਕਿ  ਇਹਨਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜਿਆਦਾ ਨਹੀਂ ਹੈ। ਮਹਿਜ਼ 20 ਦੇ ਕਰੀਬ ਇਹ ਕਾਂਗਰਸੀ ਤੇ ਜਾਟ ਮਹਾਂਸਭਾ ਦੇ ਵਰਕਰ ਕੇਜਰੀਵਾਲ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਨੇ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਹਨ।