ਜਲੰਧਰ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਖਰਾ ਮੋਰਚਾ ਬਣਾ ਕੇ ਪੰਜਾਬ ਦੀ ਸਿਆਸਤ ਵਿੱਚ ਕੁੱਦ ਪਏ ਹਨ ਪਰ ਬੀਜੇਪੀ ਅਜੇ ਵੀ ਉਨ੍ਹਾਂ ਬਾਰੇ ਖਾਮੋਸ਼ ਹੈ। ਬੀਜੇਪੀ ਦੇ ਲੀਡਰ ਸਿੱਧੂ ਬਾਰੇ ਗੱਲ਼ ਕਰਨ ਤੋਂ ਇੰਨਾ ਡਰਦੇ ਹਨ ਕਿ ਅੱਜ ਜਦੋਂ 'ਏਬੀਪੀ ਸਾਂਝਾ' ਨੇ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਸਵਾਲ ਪੁੱਛਿਆ ਤਾਂ ਉਹ ਇੰਟਰਵਿਊ ਵਿਚਾਲੇ ਛੱਡ ਕੇ ਹੀ ਚਲੇ ਗਏ।


 

ਦਰਅਸਲ ਨਵਜੋਤ ਸਿੱਧੂ ਨੇ ਰਾਜ ਸਭਾ ਮੈਂਬਰੀ ਤੋਂ ਤਾਂ ਅਸਤੀਫਾ ਦੇ ਦਿੱਤਾ ਹੈ ਪਰ ਉਨ੍ਹਾਂ ਨੇ ਬੀਜੇਪੀ ਦੀ ਮੁੱਢਲੀ ਮੈਂਬਰੀ ਨਹੀਂ ਛੱਡੀ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਅਜੇ ਅਕਾਲੀ-ਬੀਜੇਪੀ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਬੀਜੇਪੀ ਤੋਂ ਅਸਤੀਫੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਬੀਜੇਪੀ ਤੋਂ ਹੀ ਪੁੱਛੋ। ਦੂਜੇ ਪਾਸੇ ਬੀਜੇਪੀ ਦਾ ਕੋਈ ਵੀ ਲੀਡਰ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ।

 

ਇਸ ਬਾਰੇ ਅੱਜ 'ਏਬੀਪੀ ਸਾਂਝਾ' ਬੀਜੇਪੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨਾਲ ਸਪੰਰਕ ਕੀਤਾ ਤਾਂ ਉਹ ਸਿੱਧੂ ਬਾਰੇ ਸਵਾਲ 'ਤੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੇ ਗਏ। ਇਸ ਦੌਰਾਨ ਉਹ ਕੇਜਰੀਵਾਲ ਖਿਲਾਫ ਖੁੱਲ੍ਹ ਕੇ ਬੋਲੇ।