ਕੇਜਰੀਵਾਲ ਨੇ ਕੀਤੀ ਦਿੱਲੀ ਵਾਪਸੀ
ਏਬੀਪੀ ਸਾਂਝਾ | 12 Sep 2016 11:46 AM (IST)
ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਦਿੱਲੀ ਲਈ ਫਲਾਈਟ ਲਈ ਹੈ। ਕੇਜਰੀਵਾਲ ਆਪਣਾ ਪੰਜਾਬ ਦੌਰਾ ਖ਼ਤਮ ਕਰਨ ਤੋਂ ਬਾਅਦ ਕੱਲ੍ਹ ਰਾਤ ਅੰਮ੍ਰਿਤਸਰ ਪੁੱਜੇ ਸਨ। ਕੱਲ੍ਹ ਰਾਤ ਕਰੀਬ 9 ਵਜੇ ਕੇਜਰੀਵਾਲ ਅੰਮ੍ਰਿਤਸਰ ਦੇ ਸਰਕਟ ਹਾਊਸ ਪਹੁੰਚੇ ਸਨ। ਜਿੱਥੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ। ਕੇਜਰੀਵਾਲ ਰਾਤ ਸਰਕਟ ਹਾਊਸ ਵਿੱਚ ਰੁਕਣ ਮਗਰੋਂ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਲਈ ਰਵਾਨਾ ਹੋਏ ਅਤੇ ਕਰੀਬ ਸਾਢੇ ਦਸ ਵਜੇ ਹਵਾਈ ਜਹਾਜ਼ ਰਾਹੀਂ ਦਿੱਲੀ ਚਲੇ ਗਏ। ਕੇਜਰੀਵਾਲ ਨੇ ਕੱਲ੍ਹ ਰਾਤ ਸਰਕਟ ਹਾਊਸ ਵਿੱਚ ਆਪਣੇ ਸਮਰਥਕਾਂ ਵਲੋਂ ਘਰਾਂ ਤੋਂ ਬਣਾ ਕੇ ਲਿਆਂਦੇ ਗਏ ਅੰਮ੍ਰਿਤਸਰੀ ਖਾਣੇ ਦਾ ਵੀ ਆਨੰਦ ਲਿਆ। ਅੰਮ੍ਰਿਤਸਰ ਪਹੁੰਚਣ ਦੌਰਾਨ ਤੇ ਅੱਜ ਸਵੇਰੇ ਦਿੱਲੀ ਰਵਾਨਾ ਹੋਣ ਵੇਲੇ ਕੇਜਰੀਵਾਲ ਨੇ ਮੀਡੀਆ ਤੋਂ ਦੂਰੀ ਹੀ ਬਣਾ ਕੇ ਰੱਖੀ।