ਯੂ.ਕੇ. ਦੇ ਗੁਰਦੁਆਰੇ ਦੁਆਲੇ ਫੋਰਸ ਤਾਇਨਾਤ
ਏਬੀਪੀ ਸਾਂਝਾ | 11 Sep 2016 06:57 PM (IST)
ਲੰਡਨ: ਯੂ.ਕੇ. ਦੇ ਲਮਿੰਗਟਨ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਕਾਰਵਾਈ ਦੋ ਧਿਰਾਂ ਵੱਲੋਂ ਗੁਰਦੁਆਰੇ ਦੇ ਬਾਹਰ ਲੜਾਈ ਕਰਨ ਤੋਂ ਬਾਅਦ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਕਰੀਬ 30 ਹਥਿਆਰਬੰਦ ਵਿਅਕਤੀਆਂ ਵੱਲੋਂ ਤੜਕਸਾਰ ਝਗੜਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਦੋ ਸਿੱਖ ਤੇ ਗੈਰ ਸਿੱਖ ਪਰਿਵਾਰਾਂ ਦੇ ਵਿਆਹ ਦੌਰਾਨ ਲੜਾਈ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਆਹ ਦੌਰਾਨ ਗੁਰਦੁਆਰੇ ਵਿੱਚ ਹਥਿਆਰਬੰਦ ਵਿਅਕਤੀ ਗੁਰਦੁਆਰੇ ਵਿੱਚ ਦਾਖਲ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।