ਚੰਡੀਗੜ੍ਹ: ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਨਾ ਦੇਣਗੇ। ਚੋਣ ਕਮਿਸ਼ਨ ਨੇ ਗੁਰਦਾਸ ਮਾਨ ਨੂੰ ਪੰਜਾਬ 'ਚ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ‘ਸਟੇਟ ਆਈਕਨ’ ਬਣਾਇਆ ਹੈ। ਇਸ ਦੇ ਲਈ ਮਾਨ ਦੇ ਸਹਿਮਤੀ ਦੇਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।     ਚੋਣ ਕਮਿਸ਼ਨ ਮੁਤਾਬਕ ਗੁਰਦਾਸ ਮਾਨ ਲੋਕਾਂ ਨੂੰ ਲੋਕਤੰਤਰ 'ਚ ਆਪਣਾ ਹਿੱਸਾ ਪਾਉਣ ਲਈ ਪ੍ਰੇਰਿਤ ਕਰਨਗੇ। ਉਹ ਨੌਜਵਾਨਾਂ ਨੂੰ ਵੋਟਾਂ ਬਣਵਾਉਣ, ਵੋਟ ਦਾ ਬਿਨਾਂ ਲਾਲਚ ਤੇ ਕਿਸੇ ਡਰ ਦੇ ਇਸਤੇਮਾਲ ਕਰਨ ਲਈ ਵੀ ਉਤਸ਼ਾਹਿਤ ਕਰਨਗੇ।     ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਾਫੀ ਵੱਡੀ ਹੈ। ਉਹ ਅਜਿਹੀ ਸ਼ਖਸੀਅਤ ਹਨ ਕਿ ਉਨ੍ਹਾਂ ਦੇ ਕਹੇ ਲਫਜ਼ਾਂ ਨੂੰ ਲੋਕ ਅਹਿਮੀਅਤ ਵੀ ਦਿੰਦੇ ਹਨ। ਇਸ ਦੇ ਚੱਲਦੇ ਹੀ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਇਸ ਮਹੱਤਵਪੂਰਣ ਕੰਮ ਲਈ ਚੁਣਿਆ ਹੈ।