ਤਰਨਤਾਰਨ: ਜਿਲ੍ਹੇ ਦੇ ਪਿੰਡ ਖਾਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਪਿੰਡ 'ਚ ਗੁਰਦਵਾਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜ ਦਿੱਤਾ ਗਿਆ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਚੋਰੀ ਕਰਨ ਆਏ ਚੋਰਾਂ ਨੇ ਗੁਰਦਵਾਰੇ ਦੇ ਬਜ਼ੁਰਗ ਸੇਵਾਦਾਰ 'ਤੇ ਹਮਲਾ ਕਰਦਿਆਂ ਜਿਉਂਦਾ ਸਾੜਿਆ ਹੈ। ਇਸ ਬਜ਼ੁਰਗ ਦਾ ਨਾਮ ਮੰਗਲ ਸਿੰਘ ਸੀ। ਇਸ ਵਾਰਦਾਤ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਹੌਲ ਹੈ। ਫਿਲਹਾਲ ਪੁਲਿਸ ਅਧਿਕਾਰੀ ਮੋਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।