ਚੰਡੀਗੜ੍ਹ: ਸਿੱਖ ਧਰਮ ਦੇ ਸਮਾਨਤਾ ਵਾਲੇ ਸਿਧਾਂਤ ਦਾ ਇਸਾਈ ਪ੍ਰਚਾਰਕ ਨੇ ਕੀਤਾ ਗੁਣਗਾਣ। ਸ਼ਾਨਨ ਓ' ਹਰਲੇ Shannon O'HurleY ਨੇ ਚਰਚ ਵਿੱਚ ਪ੍ਰਚਾਰ ਦੌਰਾਨ ਸਿੱਖ ਧਰਮ ਦੇ ਔਰਤ ਤੇ ਮਰਦ ਦੀ ਸਮਾਨਤਾ ਵਾਲੇ ਸਿਧਾਂਤ ਦੀ ਆਪਣੇ ਅੰਦਾਜ਼ 'ਚ ਵਿਆਖਿਆ ਕੀਤੀ। ਉਸਦੀ ਪ੍ਰਭਾਵਸ਼ਾਲੀ ਤਕਰੀਰ ਸੁਣ ਕੇ ਉੱਥੇ ਮੌਜੂਦ ਪੈਰੋਕਾਰਾਂ ਦੀਆਂ ਤਾੜੀਆਂ ਨਾਲ ਚਰਚ ਗੂੰਜ ਉੱਠਿਆ।


 

 

ਸ਼ਾਨਨ ਨੇ ਸਿੱਖੀ ਤੇ ਬੋਲਦਿਆਂ ਕਿਹਾ ''ਸਿੱਖ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਜਿਸਨੇ ਨਾ ਸਿਰਫ ਮਰਦ-ਔਰਤ (ਲਿੰਗ ਸਮਾਨਤਾ) ਦੀ ਸਮਾਨਤਾ ਦਾ ਸਮਰਥਨ ਕੀਤਾ ਬਲਕਿ ਪ੍ਰੈਕਟੀਕਲ ਰੂਪ 'ਚ ਕਰਕੇ ਦਿਖਾਇਆ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਜਿਹੀਆਂ ਬਹੁਤ ਸਾਰੀਆਂ ਤੁਕਾਂ ਮਿਲ ਜਾਣਗੀਆਂ ਜੋ ਮਰਦ ਤੇ ਔਰਤ ਨੂੰ ਸਮਾਨ ਦਰਸਾਉਂਦੀਆਂ ਹਨ। ਗੁਰਬਾਣੀ ਔਰਤ ਦੇ ਗੁਣਾਂ ਦਾ ਵਖਿਆਨ ਕਰਦੀ ਹੈ।

 

 

 

ਗੁਰਬਾਣੀ 'ਚ ਇੱਕ ਪਹਿਰਾ ਹੈ ਜਿਸ ਵਿੱਚ ਲਿਖਿਆ ਹੈ ਕਿ ਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਹੈ ਤਾਂ ਫਿਰ ਉਹ ਮਰਦ ਤੋਂ ਨੀਚ ਕਿਵੇਂ ਹੋ ਗਈ।  ਉਸਨੂੰ ਨਿੰਦਿਆ ਕਿਵੇਂ ਜਾ ਸਕਦਾ ਹੈ ? ਤੇ ਤੁਹਾਨੂੰ ਪਤੈ ਕਿ ਇਹ ਸਭ ਅੱਜ ਚੋਂ 500 ਸਾਲ ਪਹਿਲਾਂ ਵਾਪਰਿਆ ਸੀ, ਕੀ ਇਹ ਪ੍ਰਭਾਵਸ਼ਾਲੀ ਨਹੀਂ ਹੈ ? ਇਹ ਸੱਚਮੁੱਚ ਕ੍ਰਾਂਤੀਕਾਰੀ ਸੀ, ਤੇ ਇਹ ਅੱਜ ਵੀ ਕ੍ਰਾਂਤੀਕਾਰੀ ਹੈ, ਸਿੱਖ ਧਰਮ ਦੇ ਵਿੱਚ ਔਰਤ ਤਾਕਤ, ਰੁਤਬਾ, ਮਾਣ ਤੇ ਹਰ ਪੱਖੋਂ ਬਰਾਬਰ ਹੈ ਤੇ 4 ਧੀਆਂ ਦੀ ਮਾਂ ਹੋਣ ਕਰਕੇ ਇਨਾਂ ਵਿਚਾਰਾਂ ਨੇ ਮੈਨੂੰ ਅਮੀਰ ਕਰ ਦਿੱਤਾ ਹੈ। "