ਪਟਿਆਲਾ: ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਜਾਨਾਂ ਲੈ ਲਈਆਂ ਹਨ। ਖਬਰ ਪਟਿਆਲਾ ਤੋਂ ਹੈ ਜਿੱਥੇ ਨਾਭਾ ਰੋਡ 'ਤੇ ਭਾਖੜਾ ਨਹਿਰ ਵਿੱਚ ਗੱਡੀ ਡਿੱਗਣ ਕਾਰਨ ਨੌਜਵਾਨ ਲੜਕਾ-ਲੜਕੀ ਦੀ ਮੌਤ ਹੋ ਗਈ। ਲੜਕੇ ਦੀ ਪਛਾਣ ਪਟਿਆਲਾ ਦੇ 26 ਸਾਲਾ ਰਾਹੁਲ ਕੁਮਾਰ ਉਰਫ ਲੱਕੀ ਤੇ ਲੜਕੀ ਦੀ ਪਛਾਣ 23 ਸਾਲਾ ਰੂਬਲ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰੀ। ਜਦੋਂ ਲੋਕਾਂ ਨੇ ਨਹਿਰ ਵਿੱਚ ਕਾਰ ਡਿੱਗਦੀ ਦੇਖੀ। ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਗੋਤਾਖੋਰਾਂ ਦੀਆਂ ਟੀਮਾਂ ਬੁਲਾਈਆਂ ਗਈਆਂ। ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਬਾਅਦ ਲਾਸ਼ਾਂ ਨਹਿਰ ਵਿੱਚੋਂ ਬਾਹਰ ਕੱਢੀਆਂ ਗਈਆਂ।
ਮ੍ਰਿਤਕ ਰਾਹੁਲ ਪਾਵਰਕਾਮ ਵਿੱਚ ਪ੍ਰਾਈਵੇਟ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਰੂਬਲ ਪਟਿਆਲਾ ਦੇ ਹੀ ਕਿਸੇ ਕਲੀਨਿਕ ਵਿੱਚ ਕੰਮ ਕਰਦੀ ਸੀ। ਕਾਰ ਨਹਿਰ ਅੰਦਰ ਕਿਵੇਂ ਡਿੱਗੀ, ਇਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।