ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਡੀਐਸਪੀ ਅਪ੍ਰੇਸ਼ਨ ਸਤਬੀਰ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਉਹ ਪਿਛਲੇ ਇੱਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ਼ ਚੰਡੀਗੜ੍ਹ ਦੇ ਪੀਜੀਆਈ 'ਚ ਚੱਲ ਰਿਹਾ ਸੀ। ਪਰ ਇਸੇ ਦੌਰਾਨ ਉਨ੍ਹਾਂ ਨੂੰ ਨਮੋਨੀਆ ਹੋ ਗਿਆ। ਜਿਸ ਦੇ ਚੱਲਦੇ ਪਿਛਲੇ 5 ਦਿਨ ਤੋਂ ਪੀਜੀਆਈ 'ਚ ਦਾਖਲ ਸਨ। ਪਰ ਡੀਐਸਪੀ ਸਤਬੀਰ ਸਿੰਘ ਨੇ ਅੱਜ ਇਲਾਜ਼ ਦੌਰਾਨ ਦਮ ਤੋੜ ਦਿੱਤਾ।
ਡੀਐਸਪੀ ਸਤਬੀਰ ਸਿੰਘ ਨੇ ਅਗਲੇ ਸਾਲ ਮਾਰਚ 'ਚ ਰਿਟਾਇਰ ਹੋਣਾ ਸੀ। ਪਰਿਵਾਰ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਕਰੀਬ 3.30 ਤੇ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ 'ਚ ਕੀਤਾ ਜਾਏਗਾ। ਸਤਬੀਰ ਸਿੰਘ ਦੀ ਅਚਾਨਕ ਮੌਤ ਕਾਰਨ ਚੰਡੀਗੜ੍ਹ ਪੁਲਿਸ 'ਚ ਸੋਗ ਦਾ ਮਾਹੌਲ ਹੈ।