ਜਗਦੀਸ਼ ਭੋਲਾ ਨਸ਼ਾ ਤਸਕਰੀ ਕੇਸ 'ਚੋਂ ਬਰੀ
ਏਬੀਪੀ ਸਾਂਝਾ | 11 Aug 2016 11:54 AM (IST)
ਜਲੰਧਰ: ਪੰਜਾਬ ਪੁਲਿਸ ਦਾ ਬਰਖਾਸਤ ਡੀਐਸਪੀ ਤੇ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਨਸ਼ਾ ਤਸਕਰੀ ਦੇ ਇੱਕ ਮਾਮਲੇ ਚੋਂ ਬਰੀ ਹੋ ਗਿਆ ਹੈ। ਭੋਲਾ ਦੇ ਨਾਲ ਨਾਮਜ਼ਦ ਮੈਡੀਸਨ ਕਾਰੋਬਾਰੀ ਜਗਜੀਤ ਸਿੰਘ ਚਹਿਲ ਤੇ ਸਾਬਕਾ ਅਕਾਲੀ ਲੀਡਰ ਮਨਿੰਦਰ ਸਿੰਘ ਬਿੱਟੂ ਔਲਖ ਵੀ ਬਰੀ ਹੋ ਗਏ ਹਨ। ਜਦਕਿ ਮਾਮਲੇ ਚ 2 ਹੋਰ ਮੁਲਜ਼ਮਾਂ ਨੂੰ 12-12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਜਲੰਧਰ ਦੀ ਅਡੀਸ਼ਨਲ ਜਿਲ੍ਹਾ ਸ਼ੈਸ਼ਨਜ਼ ਕੋਰਟ ਨੇ ਸੁਣਾਇਆ ਹੈ।