ਚੰਡੀਗੜ੍ਹ: ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੈ। ਸਾਬਕਾ ਕਾਂਗਰਸੀ ਸਾਂਸਦ ਅਤੇ ਲੋਕਹਿਤ ਅਭਿਆਨ ਦੇ ਮੁਖੀ ਜਗਮੀਤ ਸਿੰਘ ਬਰਾੜ ਨੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਹੈ। ਪਾਰਟੀ ਨੇ ਜਗਮੀਤ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਹੈ। ਜਗਮੀਤ ਬਰਾੜ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਮਮਤਾ ਬੈਨਰਜੀ ਦਾ ਧੰਨਵਾਦ ਕੀਤਾ ਹੈ।




ਦੱਸ ਦੇਈਏ ਕਿ ਜਗਮੀਤ ਬਰਾੜ ਦੇ ਲੋਕ ਹਿਤ ਅਭਿਆਨ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਗਮੀਤ ਬਰਾੜ ਮੁਤਾਬਕ ਆਮ ਆਦਮੀ ਪਾਰਟੀ ਨਾਲ ਗੱਲਬਾਤ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2017 'ਚ  ਆਮ ਆਦਮੀ ਪਾਰਟੀ ਨੂੰ ਸਮਰਥਨ ਕਰੇਗੀ, ਕੌਮੀ ਪੱਧਰ ਸਿਆਸੀ ਬਦਲਾਅ ਦੇ ਹਿੱਤ ਵਿੱਚ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋਇਆ ਹਾਂ। ਉਨ੍ਹਾਂ ਮਮਤਾ ਬੈਨਰਜੀ ਵੱਲੋਂ ਵੀ ਪੰਜਾਬ ਵਿੱਚ 'ਆਪ' ਦਾ ਸਾਥ ਦੇਣ ਦਾ ਦਾਅਵਾ ਕੀਤਾ ਹੈ।