ਤਰਨਤਾਰਨ 'ਚ ਗੈਂਗਵਾਰ, ਇੱਕ ਦੀ ਮੌਤ, 1 ਜਖਮੀ
ਏਬੀਪੀ ਸਾਂਝਾ | 10 Aug 2016 04:51 AM (IST)
ਤਰਨਤਾਰਨ: ਸ਼ਹਿਰ 'ਚ ਗੈਂਗਵਾਰ ਦੀ ਘਟਨਾ ਹੋਈ ਹੈ। ਦੋ ਗੁਟਾਂ 'ਚ ਹੋਈ ਗੈਂਗਵਾਰ ਦੌਰਾਨ 100 ਤੋਂ ਵੱਧ ਗੋਲੀਆਂ ਚੱਲੀਆਂ ਹਨ। ਇਸ ਗੋਲੀਬਾਰੀ 'ਚ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਹੋਈ ਹੈ। ਜਦਕਿ ਇੱਕ ਗੰਭੀਰ ਜਖਮੀ ਹੈ। ਜਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।