ਦਰਦਨਾਕ ਹਾਦਸਾ: ਪਤੀ, ਪਤਨੀ, 2 ਧੀਆਂ ਤੇ ਪੁੱਤ ਸਮੇਤ 5 ਦੀ ਮੌਤ
ਏਬੀਪੀ ਸਾਂਝਾ | 19 Oct 2016 12:40 PM (IST)
ਲੁਧਿਆਣਾ: ਲੁਧਿਆਣਾ ਤੋਂ 35 ਕਿਲੋਮਟੀਰ ਦੂਰ ਕਸਬਾ ਡੇਹਲੋਂ 'ਚ ਵਾਪਰਿਆ ਭਿਆਨਕ ਸੜਕ ਹਾਦਸਾ। ਇੱਕ ਕਾਰ ਅਤੇ ਬੱਸ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ। ਸੋਮਵਾਰ ਸ਼ਾਮ ਨੂੰ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ ਦੇ ਸਾਹਮਣੇ ਅਚਾਨਕ ਕੁੱਤਾ ਆ ਗਿਆ ਤੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਕਾਰ ਕਾਬੂ ਤੋਂ ਬਾਹਰ ਹੋ ਗਈ। ਇਸ 'ਤੇ ਕਾਰ ਸੜਕ 'ਤੇ ਡਿਵਾਈਡਰ ਪਾਰ ਕਰ ਦੂਜੇ ਪਾਸੇ ਜਾ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬੱਸ ਨਾਲ ਜਾ ਟਕਰਾਈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਲੁਧਿਆਣਾ ਦੇ ਗਾਂਧੀ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕਾਂ 'ਚ ਹੌਜਰੀ ਵਪਾਰੀ ਪਰਵੀਨ ਗੁਪਤਾ, ਉਨ੍ਹਾਂ ਦੀ ਪਤਨੀ ਜਯੋਤੀ, ਬੇਟੀ ਸ਼ਿਪਰਾ, ਬੇਟੀ ਰਿਆ ਤੇ ਬੇਟਾ ਕਿਸ਼ਨਾ ਗਜੀ ਸ਼ਾਮਲ ਹਨ। ਇਹ ਪਰਿਵਾਰ ਆਪਣੀ ਭਾਣਜੀ ਨੂੰ ਸੰਗਰੂਰ 'ਚ ਕਰਵਾਚੌਥ ਦਾ ਸ਼ਗਨ ਦੇ ਕੇ ਵਾਪਸ ਪਰਤ ਰਿਹਾ ਸੀ।