ਨਵੀਂ ਦਿੱਲੀ ਸਰਕਾਰ ਨੇ ਨੋਟਬੰਦੀ ਦੇ 15ਵੇਂ ਦਿਨ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਕੇਂਦਰੀ ਵਿੱਤ ਮੰਤਰਾਲੇ ਮੁਤਾਬਕ ਜਿਲਾ ਸਹਿਕਾਰੀ ਬੈਂਕਾਂ ਨੂੰ 21 ਹਜਾਰ ਕਰੋੜ ਰੁਪਏ ਦੀ ਨਕਦੀ ਦਿੱਤੀ ਜਾਵੇਗੀ। NABARD ਦੇ ਤਹਿਤ ਕਿਸਾਨਾਂ ਲਈ ਕੈਸ਼ ਦੀ ਵਿਵਸਥਾ ਕਰਵਾਈ ਜਾਏਗੀ। ਫਸਲ ਲੋਨ ਲਈ ਨਕਦੀ ਮੁਹੱਈਆ ਕਰਵਾਈ ਜਾਏਗੀ। ਹੁਣ ਕਿਸਾਨ ਕੋਆਪਰੇਟਿਵ ਬੈਂਕਾਂ ਤੋਂ ਮਦਦ ਲੈ ਸਕਣਗੇ।
ਇਸ ਤੋਂ ਇਲਾਵਾ ਕੇਂਦਰੀ ਵਿੱਤ ਮੰਤਰਾਲੇ ਦੇ ਵਿੱਤ ਮਾਮਲਿਆਂ ਬਾਰੇ ਸਕੱਤਰ ਸ਼ਕਤੀਕਾਂਤ ਦਾਸ ਨੇ ਹੋਰ ਕਈ ਅਹਿਮ ਐਲਾਨ ਕੀਤਾ।
ਡੈਬਿਟ ਕਾਰਡ 'ਤੇ ਫਿਲਹਾਲ ਸਰਵਿਸ ਚਾਰਜ ਨਹੀਂ ਲੱਗੇਗਾ।
Paytm ਵਰਗੇ ਈ-ਵਾਲੇਟ 'ਚ 20 ਹਜਾਰ ਰੁਪਏ ਜਮਾਂ ਹੋ ਸਕਣਗੇ। ਪਹਿਲਾਂ ਇਹ ਲਿਮਟ 10 ਹਜਾਰ ਰੁਪਏ ਸੀ।
ਫੀਚਰ ਫੋਨ ਟਰਾਂਜੈਕਸ਼ਨ ਕਰਨ 'ਤੇ ਸਰਵਿਸ ਟੈਕਸ ਨਹੀਂ ਲੱਗੇਗਾ।
ਰੇਲਵੇ ਦੀ ਆਨਲਾਈਨ ਬੁਕਿੰਗ 'ਤੇ 31 ਦਸੰਬਰ ਤੱਕ ਕੋਈ ਸਰਵਿਸ ਚਾਰਜ ਨਹੀਂ ਲੱਗੇਗਾ।